SIR ਅਪਡੇਟ- ਪੰਜਾਬ ਦੇ ਵੋਟਰਾਂ ਲਈ ਅਹਿਮ ਖ਼ਬਰ, ਨਵੀਂ ਡ੍ਰਾਫਟ ਲਿਸਟ ਵਿੱਚ ਇੰਝ ਪਤਾ ਕਰੋ ਆਪਣਾ ਨਾਮ
ਹੁਣ ਪੰਜਾਬ ਦੇ ਵੋਟਰ ਘਰ ਬੈਠੇ ਆਨਲਾਈਨ ਆਪਣਾ ਨਾਮ ਡ੍ਰਾਫਟ ਵੋਟਰ ਲਿਸਟ ਵਿੱਚ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ SIR ਦੀ ਪ੍ਰਕਿਰਿਆ ਦੌਰਾਨ ਕਿਸੇ ਕਾਰਨ ਉਨ੍ਹਾਂ ਦਾ ਨਾਮ ਵੋਟਰ ਲਿਸਟ ਵਿੱਚੋਂ ਹਟਾਇਆ ਤਾਂ ਨਹੀਂ ਗਿਆ।

ਚੰਡੀਗੜ੍ਹ
ਪੰਜਾਬ ਵਿੱਚ ਵੋਟਰ ਲਿਸਟ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੀ ਪ੍ਰਕਿਰਿਆ ਅੱਗੇ ਵਧ ਗਈ ਹੈ। ਚੋਣ ਕਮਿਸ਼ਨ ਵੱਲੋਂ ਡ੍ਰਾਫਟ ਵੋਟਰ ਲਿਸਟ 2026 ਜਾਰੀ ਕਰ ਦਿੱਤੀ ਗਈ ਹੈ। ਹੁਣ ਪੰਜਾਬ ਦੇ ਵੋਟਰ ਘਰ ਬੈਠੇ ਆਨਲਾਈਨ ਆਪਣਾ ਨਾਮ ਡ੍ਰਾਫਟ ਵੋਟਰ ਲਿਸਟ ਵਿੱਚ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ SIR ਦੀ ਪ੍ਰਕਿਰਿਆ ਦੌਰਾਨ ਕਿਸੇ ਕਾਰਨ ਉਨ੍ਹਾਂ ਦਾ ਨਾਮ ਵੋਟਰ ਲਿਸਟ ਵਿੱਚੋਂ ਹਟਾਇਆ ਤਾਂ ਨਹੀਂ ਗਿਆ।
CEO ਪੰਜਾਬ ਦੀ ਵੈੱਬਸਾਈਟ ’ਤੇ ਮਿਲੇਗੀ ਜਾਣਕਾਰੀ
ਵੋਟਰ ਲਿਸਟ ਵਿੱਚ ਆਪਣਾ ਨਾਮ ਚੈੱਕ ਕਰਨ ਲਈ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੀ ਅਧਿਕਾਰਤ ਵੈੱਬਸਾਈਟ www.ceopunjab.gov.in ’ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ ’ਤੇ SIR ਨਾਲ ਸਬੰਧਤ ਤਿੰਨ ਮੁੱਖ ਵਿਕਲਪ ਦਿੱਤੇ ਗਏ ਹਨ।

ASDD LIST: ਇਸ ਵਿਕਲਪ ਰਾਹੀਂ ਉਨ੍ਹਾਂ ਵੋਟਰਾਂ ਦੀ ਜਾਣਕਾਰੀ ਦੇਖੀ ਜਾ ਸਕਦੀ ਹੈ, ਜਿਨ੍ਹਾਂ ਦੇ ਨਾਮ ਵੋਟਰ ਲਿਸਟ ਵਿੱਚੋਂ ਹਟਾਏ ਗਏ ਹਨ।
DRAFT ROLL 2026: ਇਸ ਵਿੱਚ 2026 ਦੀ ਡ੍ਰਾਫਟ ਵੋਟਰ ਲਿਸਟ ਵਿੱਚ ਸ਼ਾਮਲ ਵੋਟਰਾਂ ਦੇ ਨਾਮ ਅਤੇ ਹੋਰ ਵੇਰਵੇ ਦੇਖੇ ਜਾ ਸਕਦੇ ਹਨ।
SEARCH LIST SIR 2003: ਇਸ ਵਿਕਲਪ ਰਾਹੀਂ 2003 ਦੀ ਪੁਰਾਣੀ ਵੋਟਰ ਲਿਸਟ ਵਿੱਚ ਆਪਣਾ ਨਾਮ ਖੋਜਿਆ ਜਾ ਸਕਦਾ ਹੈ।
DRAFT ROLL 2026 ਵਿੱਚ ਆਪਣਾ ਨਾਮ ਕਿਵੇਂ ਲੱਭਣਾ ਹੈ?
ਸਭ ਤੋਂ ਪਹਿਲਾਂ www.ceopunjab.gov.in ਵੈੱਬਸਾਈਟ ਖੋਲ੍ਹੋ। ਇਸ ਤੋਂ ਬਾਅਦ DRAFT ROLL 2026 ਵਾਲੇ ਵਿਕਲਪ ’ਤੇ ਕਲਿੱਕ ਕਰੋ।
ਅਗਲੇ ਪੜਾਅ ਵਿੱਚ ਆਪਣਾ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣਨਾ ਹੋਵੇਗਾ। ਇਸ ਤੋਂ ਬਾਅਦ ਦਿੱਤਾ ਗਿਆ ਕੈਪਚਾ ਕੋਡ ਭਰੋ। ਫਿਰ Part No ਅਤੇ Part Name ਦੇ ਆਧਾਰ ’ਤੇ ਸਬੰਧਤ ਵੋਟਰ ਲਿਸਟ ਦੀ PDF ਡਾਊਨਲੋਡ ਕੀਤੀ ਜਾ ਸਕਦੀ ਹੈ।
PDF ਖੋਲ੍ਹਣ ਤੋਂ ਬਾਅਦ ਵੋਟਰ ਆਪਣਾ ਨਾਮ, ਵੋਟਰ ਨਾਲ ਸਬੰਧਤ ਹੋਰ ਵੇਰਵੇ ਅਤੇ ਲਿਸਟ ਵਿੱਚ ਆਪਣੀ ਐਂਟਰੀ ਦੀ ਜਾਂਚ ਕਰ ਸਕਦੇ ਹਨ।
ਨਾਮ ਵੋਟਰ ਲਿਸਟ ਵਿੱਚੋਂ ਹਟਿਆ ਹੈ ਜਾਂ ਨਹੀਂ, ਇੰਝ ਕਰੋ ਪਤਾ
ਜੇਕਰ ਤੁਹਾਨੂੰ ਸਿਰਫ਼ ਇਹ ਪਤਾ ਕਰਨਾ ਹੈ ਕਿ SIR ਦੀ ਪ੍ਰਕਿਰਿਆ ਦੌਰਾਨ ਤੁਹਾਡਾ ਨਾਮ ਵੋਟਰ ਲਿਸਟ ਵਿੱਚੋਂ ਹਟਾਇਆ ਗਿਆ ਹੈ ਜਾਂ ਨਹੀਂ, ਤਾਂ ASDD LIST ਦੀ ਜਾਂਚ ਕੀਤੀ ਜਾ ਸਕਦੀ ਹੈ।
ਇਸ ਵਿੱਚ ਵੀ ਜ਼ਿਲ੍ਹਾ ਅਤੇ ਵਿਧਾਨ ਸਭਾ ਹਲਕਾ ਚੁਣ ਕੇ ਸਬੰਧਤ ਸੂਚੀ ਵਿੱਚ ਆਪਣਾ ਨਾਮ ਲੱਭਿਆ ਜਾ ਸਕਦਾ ਹੈ।
ਡ੍ਰਾਫਟ ਲਿਸਟ ਵਿੱਚ ਨਾਮ ਨਹੀਂ ਤਾਂ ਕੀ ਕਰਨਾ ਹੋਵੇਗਾ?
ਜੇਕਰ ਡ੍ਰਾਫਟ ਵੋਟਰ ਲਿਸਟ ਵਿੱਚ ਤੁਹਾਡਾ ਨਾਮ ਨਹੀਂ ਮਿਲਦਾ ਜਾਂ ਤੁਹਾਡਾ ਨਾਮ ਹਟਾਏ ਗਏ ਵੋਟਰਾਂ ਦੀ ਸੂਚੀ ਵਿੱਚ ਆ ਰਿਹਾ ਹੈ, ਤਾਂ ਨਾਮ ਮੁੜ ਸ਼ਾਮਲ ਕਰਵਾਉਣ ਲਈ Form-6 ਰਾਹੀਂ ਦਾਅਵਾ ਕੀਤਾ ਜਾ ਸਕਦਾ ਹੈ।
Form-6 ਜਮ੍ਹਾਂ ਕਰਵਾਉਣ ਦੀ ਸਹੂਲਤ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਉਪਲਬਧ ਹੈ। ਇਸ ਲਈ ਜੇਕਰ ਵੋਟਰ ਨੂੰ ਲਿਸਟ ਵਿੱਚ ਆਪਣੇ ਨਾਮ ਸਬੰਧੀ ਕੋਈ ਗੜਬੜ ਨਜ਼ਰ ਆਉਂਦੀ ਹੈ ਤਾਂ ਸਮੇਂ ਸਿਰ ਇਸ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕਰਨੀ ਮਹੱਤਵਪੂਰਨ ਹੈ।
-(ਟੀਵੀ 9 ਪੰਜਾਬੀ)
ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।


