27ਵੇਂ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ’ਚ ਪਹਿਲੇ ਦਿਨ ਕਰੀਬ 400 ਮਰੀਜ਼ਾਂ ਨੇ ਕਰਵਾਇਆ ਚੈੱਕਅੱਪ
6 ਅਪ੍ਰੈੱਲ ਨੂੰ ਜਾਰੀ ਰਹੇਗਾ, ਦੰਦਾਂ, ਜੋੜਾਂ ਦੇ ਦਰਦਾਂ ਅਤੇ ਸਰਜਰੀ ਦੀਆਂ ਬੀਮਾਰੀਆਂ ਦੇ ਚੈੱਕਅੱਪ ਦਾ ਕੈਂਪ
ਫ਼ਰੀਦਕੋਟ, 6 ਅਪ੍ਰੈੱਲ (ਜਸਬੀਰ ਕੌਰ ਜੱਸੀ)-ਦਸਮੇਸ਼ ਡੈਂਟਲ ਕਾਲਜ ਫਰੀਦਕੋਟ ਵਿਖੇ ਸਵਰਗੀ:ਗੁਰਪ੍ਰੀਤ ਸਿੰਘ ਡੋਡ ਦੀ ਯਾਦ ਨੂੰ ਸਮਰਪਿਤ ਦੰਦਾਂ, ਜੌੜਾਂ ਦੇ ਦਰਦ ਅਤੇ ਸਰੀਰ ਨਾਲ ਸਬੰਧਿਤ ਮੁਆਇਨੇ ਅਤੇ ਇਲਾਜ ਦਾ 27ਵਾਂ ਵਿਸ਼ਾਲ ਅੱਜ ਸ਼ੁਰੂ ਹੋਇਆ। ਕੈਂਪ ਦਾ ਉਦਘਾਟਨ ਸਵ.ਗੁਰਪ੍ਰੀਤ ਸਿੰਘ ਡੋਡ ਦੇ ਭੈਣ ਗੁਰਕੀਰਤ ਕੌਰ ਸੰਧੂ ਵੱਲੋਂ ਕੀਤਾ ਗਿਆ । ਇਸ ਮੌਕੇ ਸ਼ਹਿਰ ਦੇ ਔਰਤ ਰੋਗਾਂ ਦੇ ਪ੍ਰਸਿੱਧ ਡਾ.ਗੁਲਬੀਰ ਕੌਰ, ਪਰਮਿੰਦਰ ਕੌਰ ਗਿੱਲ, ਜਸਬੀਰ ਸਿੰਘ ਸੰਧੂ ਜਨਰਲ ਸਕੱਤਰ ਸੰਗਤ ਸਾਹਿਬ ਭਾਈ ਫੇਰੂ ਸਿੱਖ ਐਜ਼ੂਕੇਸ਼ਨਲ ਸੁਸਾਇਟੀ, ਫਰੀਦਕੋਟ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਸਮਾਗਮ ’ਚ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ, ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਡਾਕਟਰਾਂ ਨੂੰ ਮਰੀਜ਼ਾਂ ਦਾ ਵਧੀਆ ਇਲਾਜ ਕਰਨ ਲਈ ਪ੍ਰੇਰਿਤ ਕੀਤਾ। ਕੈਂਪ ਦੇ ਪਹਿਲੇ ਦਿਨ 400 ਦੇ ਕਰੀਬ ਮਰੀਜ਼ਾਂ ਨੇ ਪੱੁਜਕੇ ਸਿਹਤ ਸੇਵਾਵਾ ਪ੍ਰਾਪਤ ਕੀਤੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲੇ ਦਿਨ 365 ਦੰਦਾਂ ਦੇ ਮਰੀਜ਼, ਜੋੜਾਂ ਦੇ ਦਰਦ ਅਤੇ ਫ਼ਿਜਿਊਥਰੈੱਪੀ ਦੇ 20 ਮਰੀਜ਼, ਸਰਜਰੀ ਨਾਲ ਸਬੰਧਤ ਬੀਮਾਰੀਆਂ ਦੇ 14 ਮਰੀਜ਼ ਪਹੁੰਚੇ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਡਾ.ਐਸ.ਪੀ.ਐਸ.ਸੋਢੀ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀ ’ਚ ਪੱਕੇ ਤੌਰ ਤੇ ਇੱਕ ਦੰਦ ਲਗਾਉਣ (ਡੈਂਟਲ ਇੰਮਪਲਾਂਟ) ਦੀ ਰਜਿਟ੍ਰੇਸ਼ਨ ਕੀਤੀ ਜਾ ਰਹੀ ਹੈ। ਜਿਸ ਦਾ ਖਰਚਾ 10,000 ਪ੍ਰਤੀ ਦੰਦ ਹੈ। ਉਨਾਂ ਦੱਸਿਆ ਕੈਂਪ ਦੌਰਾਨ ਦੰਦਾਂ ਦਾ ਨਿਰੀਖਣ, ਦੰਦਾਂ ਦੀ ਸਫ਼ਾਈ, ਦੰਦ ਕੱਢਣਾ, ਦੰਦਾਂ ਦੀ ਖੋੜਾਂ ਭਰਨੀਆਂ ਬਿਲਕੁਲ ਮੁਫ਼ਤ ਹਨ। ਨਵਾਂ ਬੀੜ ਲਗਾਉਣਾ, ਦੰਦਾਂ ਦੀ ਨਸਾਂ ਦਾ ਇਲਾਜ, ਦੰਦਾਂ ਦੇ ਐਕਸਰੇ, ਬੱਚਿਆਂ ਦੇ ਦੰਦਾਂ ਦਾ ਇਲਾਜ ਅੱਧੇ ਰੇਟਾਂ ਤੇ ਕੀਤਾ ਜਾ ਰਿਹਾ ਹੈ। ਇਸ ਤਰਾਂ ਫ਼ਿਜਿਓਥਰੈੱਪੀ ਦਾ ਇਲਾਜ ਵੀ ਅੱਧੇ ਰੇਟਾਂ ਤੇ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਹ ਕੈਂਪ 6 ਅਪ੍ਰੈੱਲ ਨੂੰ ਵੀ ਜਾਰੀ ਰਹੇਗਾ। ਉਨਾਂ ਕਿਹਾ ਮਰੀਜ਼ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਕੈਂਪ ਦੌਰਾਨ ਰਜਿਸਟਡ ਮਰੀਜ਼ਾਂ ਨੂੰ 3 ਮਹੀਨੇ ਤੱਕ ਸਹੂਲਤਾਂ ਮਿਲਣਗੀਆਂ। ਸਰਜਰੀ ਦੀਆਂ ਬੀਮਾਰੀਆਂ ਦਾ ਚੈੱਕਅੱਪ ਅਤੇ ਇਲਾਜ ਵੀ ਡਾ.ਗਾਜ਼ੀ ਉਜੈੱਰ ਵੱਲੋਂ ਵਾਜਬ ਰੇਟਾਂ ਤੇ ਕੀਤਾ ਜਾਵੇਗਾ। ਇਸ ਮੌਕੇ ਕੈਂਪ ਦੇ ਕਨਵੀਨਰਜ਼ ਡਾ.ਤਰੁਨ ਕੁਮਾਰ, ਡਾ.ਥੀਪੇ ਸੁਆਮੀ, ਕੋ-ਕਨਵੀਨਰ ਡਾ.ਪ੍ਰਹਿਲਾਦ ਗੁਪਤਾ, ਡੈਂਟਲ ਕਾਲਜ ਦਾ ਸਮੁੱਚਾ ਸਟਾਫ਼; ਡਾ.ਗਾਜੀ ਉਜੈੱਰ ਮੁਖੀ ਸਰਜਰੀ ਵਿਭਾਗ, ਡਾ.ਆਲੋਕ ਝਾ ਪਿ੍ਰੰਸੀਪਲ ਫ਼ਿਜਿਓਥਰੈੱਪੀ, ਡਾ.ਐੱਮ.ਐੱਲ.ਕਪੂਰ ਮੈਡੀਕਲ ਸੁਪਰਡੈਂਟ ਨੇ ਕੈਂਪ ਦੀ ਸਫ਼ਲਤਾ ਵਾਸਤੇ ਅਹਿਮ ਭੂਮਿਕਾ ਅਦਾ ਕੀਤੀ।
ਫ਼ੋਟੋ:05ਐੱਫ਼ਡੀਕੇਪੀਜਸਬੀਰਕੌਰ3: ਸਵਰਗੀ ਗੁਰਪ੍ਰੀਤ ਸਿੰਘ ਡੋਡ ਯਾਦਗਰੀ 27 ਵੇਂ ਕੈਂਪ ਦੌਰਾਨ ਗੁਰਕੀਰਤ ਕੌਰ ਸੰਧੂ, ਡਾ.ਗੁਰਸੇਵਕ ਸਿੰਘ, ਪਿ੍ਰੰ.ਡਾ.ਐੱਸ.ਪੀ.ਐੱਸ.ਸੋਢੀ ਅਤੇ ਹੋਰ। ਫ਼ੋਟੋ:ਜਸਬੀਰ ਕੌਰ ਜੱਸੀ