Wednesday, September 30, 2026
Google search engine
Homeਤਾਜ਼ਾ ਖਬਰ1 ਅਕਤੂਬਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਟਾਈਮਿੰਗ, ਜਾਣੋ ਨਵਾਂ...

1 ਅਕਤੂਬਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਟਾਈਮਿੰਗ, ਜਾਣੋ ਨਵਾਂ ਸਮਾਂ

1 ਅਕਤੂਬਰ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲੇਗੀ ਟਾਈਮਿੰਗ, ਜਾਣੋ ਨਵਾਂ ਸਮਾਂ

ਨਵੀਂ ਸਮਾਂ-ਸਾਰਣੀ ਮੁਤਾਬਕ 1 ਅਕਤੂਬਰ ਤੋਂ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਨਵੇਂ ਸਮੇਂ ਅਨੁਸਾਰ ਲੱਗਣਗੇ।

ਚੰਡੀਗੜ੍ਹ

ਪੰਜਾਬ ਵਿੱਚ ਮੌਸਮ ਦੇ ਬਦਲਦੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੀਂ ਸਮਾਂ-ਸਾਰਣੀ ਮੁਤਾਬਕ 1 ਅਕਤੂਬਰ ਤੋਂ ਸੂਬੇ ਦੇ ਸਾਰੇ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਨਵੇਂ ਸਮੇਂ ਅਨੁਸਾਰ ਲੱਗਣਗੇ।

ਸੋਧੇ ਹੋਏ ਸ਼ਡਿਊਲ ਤਹਿਤ ਸਕੂਲਾਂ ਵਿੱਚ ਸਵੇਰੇ 8:30 ਵਜੇ ਪੜ੍ਹਾਈ ਸ਼ੁਰੂ ਹੋਵੇਗੀ, ਜਦਕਿ ਸਕੂਲਾਂ ਵਿੱਚ ਛੁੱਟੀ ਦੁਪਹਿਰ 2:30 ਵਜੇ ਹੋਵੇਗੀ। ਇਹ ਨਵਾਂ ਸਮਾਂ 1 ਅਕਤੂਬਰ ਤੋਂ ਲਾਗੂ ਹੋ ਕੇ 31 ਅਕਤੂਬਰ 2026 ਤੱਕ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਸੀ। ਸਰਕਾਰ ਵੱਲੋਂ ਜਾਰੀ ਸੋਧੀ ਹੋਈ ਸਮਾਂ-ਸਾਰਣੀ ਅਨੁਸਾਰ ਹੁਣ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ 30 ਮਿੰਟ ਦੇਰੀ ਨਾਲ ਸਕੂਲ ਪਹੁੰਚਣਾ ਹੋਵੇਗਾ ਅਤੇ ਛੁੱਟੀ ਵੀ 30 ਮਿੰਟ ਦੇਰੀ ਨਾਲ ਹੋਵੇਗੀ।

ਨਵੀਂ ਸਮਾਂ-ਸਾਰਣੀ ਦਾ ਮਕਸਦ ਮੌਸਮ ਵਿੱਚ ਆ ਰਹੇ ਬਦਲਾਅ ਦੇ ਮੱਦੇਨਜ਼ਰ ਸਕੂਲਾਂ ਦੇ ਰੋਜ਼ਾਨਾ ਸਮੇਂ ਨੂੰ ਸੁਚੱਜੇ ਢੰਗ ਨਾਲ ਵਿਵਸਥਿਤ ਕਰਨਾ ਹੈ।

-(ਪੰਜਾਬੀ ਜਾਗਰਣ)

ਨੋਟ– ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments