Breaking -ਬੋਰੀ ‘ਚ ਹੱਥ-ਪੈਰ ਬਨ੍ਹੀ ਲਾਸ਼ ਬਰਾਮਦ, ਕੀੜੇ ਪੈਣ ਕਰਕੇ ਨਹੀਂ ਹੋ ਸਕੀ ਸ਼ਨਾਖ਼ਤ
ਲੁਧਿਆਣਾ, 25 ਜੂਨ – (ਪੰਜਾਬ ਡਾਇਰੀ) ਘਟਨਾ ਬੀਤੇ ਦਿਨ ਦੀ ਹੈ। ਮਾਮਲਾ ਪਿੰਡ ਜੋਧੇਵਾਲ ਦਾ ਦੱਸਿਆ ਜਾ ਰਿਹਾ ਹੈ। ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਇੰਸਪੈਕਟਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਗਹਿਲੇਵਾਲ ਨੇੜੇ ਇੱਕ ਬੋਰੀ ਪਈ ਸੀ। ਜਦੋਂ ਬੋਰੀ ‘ਚ ਬੰਦ ਇਕ ਅਣਪਛਾਤੇ ਵਿਆਕਤੀ ਦੀ ਲਾਸ਼ ਝਾੜੀਆਂ ‘ਚੋਂ ਮਿਲੀ। ਘਟਨਾ ਦਾ ਪਤਾ ਉਸ ਵੇਲੇ ਲੱਗਾ ਜਦੋਂ ਬੋਰੀ ਵਿੱਚੋਂ ਬਦਬੂ ਆਉਣ ਲੱਗੀ ਅਤੇ ਰਾਹਗੀਰਾਂ ਦਾ ਉਥੋਂ ਨਿਕਲਣਾ ਮੁਸ਼ਕਲ ਹੋ ਗਿਆ। ਉਨ੍ਹਾਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਦੋਂ ਪੁਲੀਸ ਨੇ ਬੋਰੀ ਖੋਲ੍ਹੀ ਤਾਂ ਲਾਸ਼ ਦੀ ਹਾਲਤ ਬਹੁਤ ਖਰਾਬ ਸੀ ਅਤੇ ਸਰੀਰ ‘ਚ ਕੀੜੇ ਪੈ ਚੁੱਕੇ ਸਨ। ਲਾਸ਼ ਦੇ ਦੋਵੇਂ ਹੱਥ-ਪੈਰ ਵੀ ਬੰਨ੍ਹੇ ਹੋਏ ਸਨ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।