Big News- ਹੜ੍ਹ ਕਾਰਨ ਸਥਿਤੀ ਨਾਜ਼ੁਕ, ਮਰਨ ਵਾਲਿਆਂ ਦੀ ਗਿਣਤੀ 117 ਤੱਕ ਪਹੁੰਚੀ
ਅਸਾਮ, 25 ਜੂਨ – (ਪੰਜਾਬ ਡਾਇਰੀ) ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ ਕਾਫੀ ਤਬਾਹੀ ਹੋਈ ਹੈ। ਸੂਬੇ ‘ਚ 7 ਹੋਰ ਲੋਕਾਂ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਹੜ੍ਹਾਂ ‘ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 117 ਹੋ ਗਈ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਹੜ੍ਹ ਦੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਬੀਤੇ ਦਿਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਸਿਲਚਰ ਦਾ ਹਵਾਈ ਦੌਰਾ ਕੀਤਾ। 30 ਜ਼ਿਲ੍ਹਿਆਂ ਦੇ 35 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ।
ਇਸ ਦੇ ਨਾਲ ਹੀ ਆਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਕਾਰਨ 10 ਲੋਕਾਂ ਦੀ ਜਾਨ ਚਲੀ ਗਈ ਹੈ ਹਾਲਾਂਕਿ, ਇੱਕ ਦਿਨ ਪਹਿਲਾਂ ਇਹ ਅੰਕੜਾ 32 ਜ਼ਿਲ੍ਹਿਆਂ ਵਿੱਚ 54 ਲੱਖ ਤੋਂ ਪਾਰ ਸੀ। ਹਵਾਈ ਸੈਨਾ ਨੇ ਨਿਕਾਸੀ ਪ੍ਰਕਿਰਿਆ ਦੇ ਹਿੱਸੇ ਵਜੋਂ 250 ਤੋਂ ਵੱਧ ਉਡਾਣਾਂ ਕੀਤੀਆਂ ਹਨ।