Friday, June 12, 2026
Google search engine
Homeਤਾਜ਼ਾ ਖਬਰNEET Re-Exam ਲਈ NTA ਨੇ ਕੀਤੇ ਨਵੇਂ ਬਦਲਾਅ, ਕਾਪੀ ਦਾ ਡਿਜ਼ਾਈਨ ਬਦਲਿਆ,...

NEET Re-Exam ਲਈ NTA ਨੇ ਕੀਤੇ ਨਵੇਂ ਬਦਲਾਅ, ਕਾਪੀ ਦਾ ਡਿਜ਼ਾਈਨ ਬਦਲਿਆ, ਰਫ਼ ਵਰਕ ਲਈ ਮਿਲਣਗੇ ਵਾਧੂ ਪੰਨੇ

ਏਜੰਸੀ ਨੇ ਇਨ੍ਹਾਂ ਤਬਦੀਲੀਆਂ ਨੂੰ ਵਿਦਿਆਰਥੀ-ਅਨੁਕੂਲ ਕਦਮ ਦੱਸਿਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਇਹ ਨਵੇਂ ਨਿਯਮ ਭਵਿੱਖ ਦੀਆਂ ਸਾਰੀਆਂ NEET ਪ੍ਰੀਖਿਆਵਾਂ ਵਿੱਚ ਵੀ ਲਾਗੂ ਹੋਣਗੇ ਜਾਂ ਨਹੀਂ।

ਦਿੱਲੀ
NEET Re-Exam ਯਾਨੀ ਨੈਸ਼ਨਲ ਐਲਿਜਿਬਿਲਿਟੀ ਕਮ ਐਂਟ੍ਰੈਂਸ ਟੈਸਟ ਦੀ ਮੁੜ ਪ੍ਰੀਖਿਆ ਲਈ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ NTA ਨੇ ਰੀ-ਐਗਜਾਮ ਲਈ ਕੁਝ ਨਵੇਂ ਬਦਲਾਅ ਵੀ ਐਲਾਨੇ ਹਨ, ਜਿਨ੍ਹਾਂ ਵਿੱਚ ਉੱਤਰ ਪੱਤਰੀ ਦੇ ਡਿਜ਼ਾਈਨ ਵਿੱਚ ਤਬਦੀਲੀ ਮੁੱਖ ਹੈ। ਹੁਣ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਰਫ਼ ਵਰਕ ਲਈ ਪਹਿਲਾਂ ਨਾਲੋਂ ਵੱਧ ਪੰਨੇ ਮਿਲਣਗੇ। ਇਸ ਦੇ ਨਾਲ NTA ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹੁਣ ਪ੍ਰੀਖਿਆ ਲਈ ਕੁੱਲ 195 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਯਾਨੀ NEET ਰੀ-ਐਗਜਾਮ ਵਿੱਚ 15 ਮਿੰਟ ਦਾ ਵਾਧੂ ਸਮਾਂ ਮਿਲੇਗਾ। ਏਜੰਸੀ ਨੇ ਇਨ੍ਹਾਂ ਤਬਦੀਲੀਆਂ ਨੂੰ ਵਿਦਿਆਰਥੀ-ਅਨੁਕੂਲ ਕਦਮ ਦੱਸਿਆ ਹੈ। ਹਾਲਾਂਕਿ, ਅਜੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਇਹ ਨਵੇਂ ਨਿਯਮ ਭਵਿੱਖ ਦੀਆਂ ਸਾਰੀਆਂ NEET ਪ੍ਰੀਖਿਆਵਾਂ ਵਿੱਚ ਵੀ ਲਾਗੂ ਹੋਣਗੇ ਜਾਂ ਨਹੀਂ।

ਆਓ ਇਸ ਪੂਰੇ ਮਾਮਲੇ ਨੂੰ ਵਿਸਥਾਰ ਨਾਲ ਸਮਝਦੇ ਹਾਂ। ਜਾਣਦੇ ਹਾਂ ਕਿ NEET ਦੀ ਮੁੜ ਪ੍ਰੀਖਿਆ ਕਦੋਂ ਹੋਵੇਗੀ, ਇਸ ਦੇ ਪਿੱਛੇ ਕੀ ਕਾਰਨ ਹੈ ਅਤੇ NTA ਵੱਲੋਂ ਰੀ-ਐਗਜਾਮ ਲਈ ਕਿਹੜੇ-ਕਿਹੜੇ ਨਵੇਂ ਬਦਲਾਅ ਕੀਤੇ ਗਏ ਹਨ।

ਰਫ਼ ਵਰਕ ਲਈ ਹੁਣ ਮਿਲਣਗੇ 4 ਪੰਨੇ, ਕਾਪੀ ਦਾ ਡਿਜ਼ਾਈਨ ਵੀ ਹੋਇਆ ਨਵਾਂ

NTA ਨੇ ਪ੍ਰੀਖਿਆ ਕਾਪੀ ਦੇ ਲੇਆਉਟ ਵਿੱਚ ਵੱਡਾ ਬਦਲਾਅ ਕੀਤਾ ਹੈ, ਜਿਸ ਨਾਲ ਰਫ਼ ਵਰਕ ਲਈ ਦਿੱਤੇ ਜਾਣ ਵਾਲੇ ਪੰਨਿਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਹੁਣ ਉਮੀਦਵਾਰਾਂ ਨੂੰ ਪ੍ਰੀਖਿਆ ਦੌਰਾਨ ਰਫ਼ ਵਰਕ ਲਈ ਦੋ ਦੀ ਬਜਾਏ ਚਾਰ ਪੰਨੇ ਉਪਲਬਧ ਕਰਵਾਏ ਜਾਣਗੇ।

ਇਸ ਦੇ ਨਾਲ ਹੀ ਕਾਪੀ ਦਾ ਡਿਜ਼ਾਈਨ ਵੀ ਬਦਲ ਦਿੱਤਾ ਗਿਆ ਹੈ। ਪਹਿਲਾਂ ਰਫ਼ ਵਰਕ ਲਈ ਸਾਰੇ ਪੰਨੇ ਕਾਪੀ ਦੇ ਅੰਤ ਵਿੱਚ ਹੁੰਦੇ ਸਨ, ਪਰ ਹੁਣ ਨਵੇਂ ਲੇਆਉਟ ਤਹਿਤ ਦੋ ਪੰਨੇ ਸ਼ੁਰੂ ਵਿੱਚ ਅਤੇ ਦੋ ਪੰਨੇ ਅੰਤ ਵਿੱਚ ਦਿੱਤੇ ਜਾਣਗੇ। NTA ਦਾ ਕਹਿਣਾ ਹੈ ਕਿ ਪੁਰਾਣਾ ਡਿਜ਼ਾਈਨ ਬਹੁਤ ਸਾਰੇ ਉਮੀਦਵਾਰਾਂ ਲਈ ਠੀਕ ਸੀ, ਪਰ ਮਿਲੇ ਫੀਡਬੈਕ ਤੋਂ ਪਤਾ ਲੱਗਿਆ ਕਿ ਕੁਝ ਵਿਦਿਆਰਥੀਆਂ, ਖਾਸ ਕਰਕੇ ਖੱਬੇ ਹੱਥ ਨਾਲ ਲਿਖਣ ਵਾਲਿਆਂ ਲਈ ਇਹ ਘੱਟ ਸੁਵਿਧਾਜਨਕ ਸੀ। ਇਸੇ ਕਾਰਨ ਹੁਣ ਹਦਾਇਤਾਂ ਵਾਲੇ ਪੰਨੇ ਤੋਂ ਤੁਰੰਤ ਬਾਅਦ ਦੋ ਰਫ਼ ਵਰਕ ਪੰਨੇ ਜੋੜੇ ਗਏ ਹਨ, ਜਦਕਿ ਦੋ ਪੰਨੇ ਅੰਤ ਵਿੱਚ ਪਹਿਲਾਂ ਵਾਂਗ ਉਪਲਬਧ ਰਹਿਣਗੇ।

NTA ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਾਪੀ ਦਾ ਨਵਾਂ ਲੇਆਉਟ ਪ੍ਰਸ਼ਨ ਪੱਤਰ ਦੇ ਅੰਗਰੇਜ਼ੀ ਅਤੇ ਖੇਤਰੀ ਭਾਸ਼ਾਵਾਂ ਵਾਲੇ ਦੋਵਾਂ ਸੰਸਕਰਣਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਉਮੀਦਵਾਰ ਆਪਣੀ ਸਹੂਲਤ ਅਨੁਸਾਰ ਕਿਸੇ ਵੀ ਰਫ਼ ਵਰਕ ਪੰਨੇ ਦੀ ਵਰਤੋਂ ਕਰ ਸਕਣ।

NEET ਪੇਪਰ ਹੱਲ ਕਰਨ ਲਈ ਹੁਣ ਮਿਲਣਗੇ 195 ਮਿੰਟ

NEET ਰੀ-ਐਗਜਾਮ ਲਈ ਹੁਣ ਕੁੱਲ 195 ਮਿੰਟ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਇਸ ਦਾ ਅਰਥ ਹੈ ਕਿ ਪਿਛਲੇ ਮੁਕਾਬਲੇ ਵਿਦਿਆਰਥੀਆਂ ਨੂੰ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। NTA ਮੁਤਾਬਕ, ਸਾਲਾਂ ਤੋਂ ਵਿਦਿਆਰਥੀਆਂ ਤੋਂ ਮਿਲੇ ਸੁਝਾਵਾਂ ਅਤੇ ਫੀਡਬੈਕ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ ਹੈ। ਏਜੰਸੀ ਨੇ ਦੱਸਿਆ ਹੈ ਕਿ NEET ਰੀ-ਪ੍ਰੀਖਿਆ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗੀ। ਇਸ ਵਾਧੂ ਸਮੇਂ ਵਿੱਚ ਹਾਜ਼ਰੀ ਸ਼ੀਟ ‘ਤੇ ਦਸਤਖਤ, ਪਛਾਣ ਦੀ ਜਾਂਚ ਅਤੇ ਹੋਰ ਲਾਜ਼ਮੀ ਪ੍ਰੀਖਿਆ ਪ੍ਰਕਿਰਿਆਵਾਂ ਲਈ ਲੱਗਣ ਵਾਲਾ ਸਮਾਂ ਵੀ ਸ਼ਾਮਲ ਕੀਤਾ ਗਿਆ ਹੈ।

21 ਜੂਨ ਨੂੰ ਹੋਵੇਗੀ NEET ਰੀ-ਐਗਜਾਮ, ਪੇਪਰ ਲੀਕ ਬਣਿਆ ਕਾਰਨ

NTA ਵੱਲੋਂ NEET UG 2026 ਦੀ ਪ੍ਰੀਖਿਆ 3 ਮਈ ਨੂੰ ਕਰਵਾਈ ਗਈ ਸੀ ਅਤੇ 6 ਮਈ ਨੂੰ ਇਸ ਦੀ ਪ੍ਰੋਵੀਜ਼ਨਲ ਆਂਸਰ ਕੀ ਜਾਰੀ ਕੀਤੀ ਗਈ ਸੀ। ਇਸ ਦੌਰਾਨ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ NEET UG 2026 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਇਸ ਵੇਲੇ CBI ਵੱਲੋਂ ਕੀਤੀ ਜਾ ਰਹੀ ਹੈ। ਹੁਣ NEET ਦੀ ਮੁੜ ਪ੍ਰੀਖਿਆ 21 ਜੂਨ ਨੂੰ ਕਰਵਾਈ ਜਾਵੇਗੀ।

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments