Friday, July 17, 2026
Google search engine
Homeਤਾਜ਼ਾ ਖਬਰNEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਨੇ ਰਚਿਆ ਇਤਿਹਾਸ, AIR-1 ਹਾਸਲ...

NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਨੇ ਰਚਿਆ ਇਤਿਹਾਸ, AIR-1 ਹਾਸਲ ਕਰ ਪੰਜਾਬ ਦਾ ਨਾਂ ਕੀਤਾ ਰੌਸ਼ਨ

NEET UG 2026: ਲੁਧਿਆਣਾ ਦੇ ਆਰੀਅਨ ਗੁਪਤਾ ਨੇ ਰਚਿਆ ਇਤਿਹਾਸ, AIR-1 ਹਾਸਲ ਕਰ ਪੰਜਾਬ ਦਾ ਨਾਂ ਕੀਤਾ ਰੌਸ਼ਨ

ਆਰੀਅਨ ਨੇ 720 ਵਿੱਚੋਂ 715 ਅੰਕ ਹਾਸਲ ਕੀਤੇ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨਾਲ ਸਾਂਝੇ ਤੌਰ ‘ਤੇ ਰਾਸ਼ਟਰੀ ਟੌਪਰ ਬਣੇ। ਇਸ ਉਪਲਬਧੀ ਨਾਲ ਪੰਜਾਬ ਦਾ ਮਾਣ ਦੇਸ਼ ਭਰ ਵਿੱਚ ਵਧਿਆ ਹੈ।

ਦਿੱਲੀ

NEET UG 2026 ਦੇ ਨਤੀਜਿਆਂ ਵਿੱਚ ਪੰਜਾਬ ਦੇ ਲੁਧਿਆਣਾ ਵਾਸੀ ਆਰੀਅਨ ਗੁਪਤਾ ਨੇ ਦੇਸ਼ ਭਰ ਵਿੱਚ ਸ਼ਾਨਦਾਰ ਸਫਲਤਾ ਹਾਸਲ ਕਰਦਿਆਂ ਆਲ ਇੰਡੀਆ ਰੈਂਕ-1 (AIR-1) ਪ੍ਰਾਪਤ ਕੀਤੀ ਹੈ। ਆਰੀਅਨ ਨੇ 720 ਵਿੱਚੋਂ 715 ਅੰਕ ਹਾਸਲ ਕੀਤੇ ਅਤੇ ਹਰਿਆਣਾ ਦੇ ਪੰਸ਼ੁਲ ਬਾਂਸਲ ਨਾਲ ਸਾਂਝੇ ਤੌਰ ‘ਤੇ ਰਾਸ਼ਟਰੀ ਟੌਪਰ ਬਣੇ। ਇਸ ਉਪਲਬਧੀ ਨਾਲ ਪੰਜਾਬ ਦਾ ਮਾਣ ਦੇਸ਼ ਭਰ ਵਿੱਚ ਵਧਿਆ ਹੈ।

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਜਾਰੀ ਕੀਤੇ ਨਤੀਜਿਆਂ ਮੁਤਾਬਕ ਇਸ ਸਾਲ ਕਰੀਬ 20 ਲੱਖ ਉਮੀਦਵਾਰਾਂ ਨੇ NEET UG 2026 ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 11.21 ਲੱਖ ਵਿਦਿਆਰਥੀ ਸਫਲ ਰਹੇ। ਇਸ ਵਾਰ ਸਫਲ ਉਮੀਦਵਾਰਾਂ ਵਿੱਚ 58 ਫੀਸਦੀ ਤੋਂ ਵੱਧ ਲੜਕੀਆਂ ਰਹੀਆਂ, ਜੋ ਇੱਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ।

ਪੰਜਾਬ ਲਈ ਇੱਕ ਹੋਰ ਮਾਣ ਵਾਲੀ ਗੱਲ ਇਹ ਰਹੀ ਕਿ ਸੂਬੇ ਦੇ ਗੀਤਾਂਸ਼ ਸਰੀਨ ਨੇ ਵੀ ਟਾਪ-10 ਵਿੱਚ ਆਪਣੀ ਜਗ੍ਹਾ ਬਣਾਈ। ਇਸ ਨਾਲ ਸਾਬਤ ਹੋਇਆ ਕਿ ਪੰਜਾਬ ਦੇ ਵਿਦਿਆਰਥੀਆਂ ਨੇ ਇਸ ਵਾਰ ਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਇਸ ਸਾਲ ਦੀ ਟਾਪ-17 ਰੈਂਕਿੰਗ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਤੇਲੰਗਾਨਾ ਦੇ ਵਿਦਿਆਰਥੀਆਂ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ।

ਨਤੀਜਿਆਂ ਅਨੁਸਾਰ ਦੇਸ਼ ਭਰ ਵਿੱਚ 19 ਵਿਦਿਆਰਥੀਆਂ ਨੇ 700 ਤੋਂ ਵੱਧ ਅੰਕ ਪ੍ਰਾਪਤ ਕੀਤੇ। ਇਸ ਤੋਂ ਇਲਾਵਾ 1,492 ਉਮੀਦਵਾਰਾਂ ਨੇ 650 ਤੋਂ ਵੱਧ ਅਤੇ 10,160 ਵਿਦਿਆਰਥੀਆਂ ਨੇ 600 ਤੋਂ ਵੱਧ ਅੰਕ ਹਾਸਲ ਕੀਤੇ ਹਨ।

ਜ਼ਿਕਰਯੋਗ ਹੈ ਕਿ NEET UG 2026 ਦੀ ਪ੍ਰੀਖਿਆ 21 ਜੂਨ ਨੂੰ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ ਦੇ 14 ਸ਼ਹਿਰਾਂ ਵਿੱਚ ਸਥਿਤ 5,440 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ। ਹੁਣ ਨਤੀਜੇ ਆਉਣ ਤੋਂ ਬਾਅਦ MBBS, BDS, AYUSH ਅਤੇ ਹੋਰ ਮੈਡੀਕਲ ਕੋਰਸਾਂ ਵਿੱਚ ਦਾਖ਼ਲੇ ਲਈ ਕਾਊਂਸਲਿੰਗ ਪ੍ਰਕਿਰਿਆ ਜਲਦ ਸ਼ੁਰੂ ਹੋਵੇਗੀ।

ਟਾਪ-10 ਉਮੀਦਵਾਰ

ਰੈਂਕਨਾਮਰਾਜਅੰਕ
AIR-1ਆਰੀਅਨ ਗੁਪਤਾਪੰਜਾਬ715
AIR-2ਪੰਸ਼ੁਲ ਬਾਂਸਲਹਰਿਆਣਾ715
AIR-3ਉਪਲਕਸ਼ ਗੋਇਲਰਾਜਸਥਾਨ714
AIR-4ਆਯੁਸ਼ ਭਾਲੋਟੀਆਬਿਹਾਰ713
AIR-5ਕੁਡਾਲੇ ਸ਼੍ਰਾਵਣੀ ਕ੍ਰਿਸ਼ਨਾਮਹਾਰਾਸ਼ਟਰ713
AIR-6ਰੀਆ ਰੰਜਨਬਿਹਾਰ713
AIR-7ਆਰੀਅਨ ਦੁਬੇਉੱਤਰ ਪ੍ਰਦੇਸ਼713
AIR-8ਗੀਤਾਂਸ਼ ਸਰੀਨਪੰਜਾਬ712
AIR-9ਗੌਰਵ ਸਿੰਘਰਾਜਸਥਾਨ712
AIR-10ਮੋਹਨੀਸ਼ ਮਾਰੂਤੀ ਭੋਸਲੇਮਹਾਰਾਸ਼ਟਰ712

-(ਟੀਵੀ 9 ਪੰਜਾਬੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments