Breaking- ਚੰਡੀਗੜ੍ਹ ਯੂਨੀਵਰਸਿਟੀ ਹੋਸਟਲ ਨਾਲ ਜੁੜਿਆ ਵੀਡੀਓ ਮਾਮਲਾ, ਕੁੜੀ ਨੇ ਆਪ ਮੰਨਿਆ ਕਿ 13 ਵੀਡੀਓ ਬਣਾਈਆ
20 ਸਤੰਬਰ – ਪੰਜਾਬ ਦੇ ਮੋਹਾਲੀ ਵਿੱਚ ਬਣੀ ਚੰਡੀਗੜ੍ਹ ਯੂਨੀਵਰਸਿਟੀ ਦੇ ਲੜਕੀਆਂ ਵਾਲੇ ਹੋਸਟਲ ਵਿੱਚ ਰਹਿੰਦੀਆਂ ਲੜਕੀਆਂ ਦੀਆਂ ਵੀਡੀਓ ਬਣਾਉਣ ਵਾਲੀ ਸਾਥੀ ਲੜਕੀ ਅਤੇ ਉਸ ਦੇ ਬੁਆਏਫਰੈਂਡ ਨੂੰ ਪੁਲਿਸ ਗ੍ਰਿਫਤਾਰ ਕਰ ਲਿਆ ਸੀ । ਪੁਲਿਸ ਨੇ ਦੱਸਿਆ ਹੈ ਗ੍ਰਿਫਤਾਰ ਦੋਸ਼ੀ ਲੜਕੀ ਅਤੇ ਸੰਨੀ ਮਹਿਤਾ ਪਿਛਲੇ ਚਾਰ ਸਾਲਾਂ ਤੋਂ ਰਿਲੇਸ਼ਨਸਿਪ ਵਿੱਚ ਸਨ ।
ਜਾਣਕਾਰੀ ਅਨੁਸਾਰ ਦੋਸ਼ੀ ਲੜਕੀ ਪਹਿਲਾਂ ਸੰਨੀ ਨੂੰ ਵੀਡੀਓ ਭੇਜਦੀ ਸੀ, ਉਸ ਤੋਂ ਬਾਅਦ ਉਹ ਵੀਡੀਓ ਆਪਣੇ ਦੋਸਤ ਰੰਕਜ ਵਰਮਾ ਨੂੰ ਭੇਜ ਦਿੰਦਾ ਸੀ ਅਤੇ ਲੜਕੀ ਵੱਲੋਂ ਖੁਦ ਬਣਾਈਆਂ 13 ਵੀਡੀਓਜ਼ ਬਰਾਮਦ ਕੀਤੀਆਂ ਗਈਆਂ ਹਨ, ਜੋ ਉਸ ਨੇ ਸੰਨੀ ਨੂੰ ਭੇਜੀਆਂ ਸਨ। ਪੁਲਿਸ ਵਲੋਂ ਦੂਜੀ ਵਾਰ ਲੜਕੀ ਦੇ ਪੂਰੇ ਕਮਰੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ। ਕਮਰੇ ‘ਚੋਂ ਲੜਕੀ ਦਾ ਲੈਪਟਾਪ ਵੀ ਬਰਾਮਦ ਹੋਇਆ ਹੈ। ਇਸ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿੱਚ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਮੁਲਜ਼ਮ ਸੰਨੀ ਕੋਲੋਂ ਦੋ ਮੋਬਾਈਲ ਅਤੇ ਰੰਕਜ ਚੌਹਾਨ ਕੋਲੋਂ ਇੱਕ ਮੋਬਾਈਲ ਬਰਾਮਦ ਕਰਕੇ ਫੋਰੈਂਸਿਕ ਲੈਬ ਵਿੱਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਡਿਲੀਟ ਕੀਤੇ ਗਏ ਸਾਰੇ ਡੇਟਾ ਨੂੰ ਰਿਕਵਰ ਕਰ ਰਹੀ ਹੈ ।
ਮੋਹਾਲੀ ਪੁਲਿਸ ਨੇ ਦੋਸ਼ੀ ਲੜਕੀ ਅਤੇ ਉਸ ਦੇ ਦੋ ਸਾਥੀਆਂ 31 ਸਾਲਾ ਰੰਕਜ ਵਰਮਾ ਅਤੇ 23 ਸਾਲਾ ਸੰਨੀ ਮਹਿਤਾ ਨੂੰ ਸ਼ਿਮਲਾ ਤੋਂ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਅਦਾਲਤ ਵਿੱਚ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੀਆਂ ਤਾਰਾਂ ਇੰਟਰਨੈਸ਼ਨਲ ਗੈਂਗ ਨਾਲ ਜੁੜੀਆਂ ਹੋਈਆਂ ਹਨ।