Breaking- ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, 7 ਲੋਕਾਂ ਦੀ ਮੌਤ ਹੋਈ ਅਤੇ ਹੋਰ ਕਈ ਜ਼ਖਮੀਆਂ ਨੂੰ ਹਸਪਤਾਲ ਵਿਚ ਕਰਵਾਇਆ ਗਿਆ ਦਾਖ਼ਲ
ਕੁੱਲੂ, 26 ਸਤੰਬਰ – (ਪੰਜਾਬ ਡਾਇਰੀ) ਕੁੱਲੂ ਜ਼ਿਲ੍ਹੇ ਦੀ ਬੰਜਾਰ ਘਾਟੀ ਦੇ ਘਿਆਗੀ ਖੇਤਰ ਵਿੱਚ ਐਤਵਾਰ ਨੂੰ ਇੱਕ ਟੂਰਿਸਟ ਵਾਹਨ ਖੱਡ ਵਿਚ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਪੰਜ ਜ਼ਖ਼ਮੀਆਂ ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੰਜ ਜ਼ਖ਼ਮੀਆਂ ਦਾ ਇਲਾਜ ਬੰਜਰ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਇਹ ਹਾਦਸਾ ਐਤਵਾਰ ਰਾਤ ਕਰੀਬ 8.30 ਵਜੇ NH 305 ‘ਤੇ ਵਾਪਰਿਆ। ਕੁੱਲੂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਗੱਡੀ ਵਿੱਚ ਡਰਾਈਵਰ ਸਮੇਤ 17 ਲੋਕ ਸਵਾਰ ਸਨ।
ਉਨ੍ਹਾਂ ਕਿਹਾ, “ਸ਼ੁਰੂਆਤੀ ਰਿਪੋਰਟਾਂ ਅਨੁਸਾਰ ਵਾਹਨ ਵਿੱਚ ਡਰਾਈਵਰ ਸਮੇਤ 17 ਲੋਕ ਸਵਾਰ ਸਨ। ਪੁਲਿਸ, ਹੋਮ ਗਾਰਡ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਉਨ੍ਹਾਂ ਵਿੱਚੋਂ ਕੁਝ ਦੀ ਮੌਤ ਦਾ ਖਦਸ਼ਾ ਹੈ ।
(ANI) ਕੁੱਲੂ ਦੇ ਐੱਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ, ‘ਐਤਵਾਰ ਰਾਤ 8:30 ਵਜੇ ਕੁੱਲੂ ‘ਚ ਬੰਜਰ ਘਾਟੀ ਦੇ ਘਿਆਗੀ ਇਲਾਕੇ ‘ਚ ਇਕ ਟੂਰਿਸਟ ਵਾਹਨ ਦੇ ਪਹਾੜ ਤੋਂ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। 5 ਜ਼ਖਮੀਆਂ ਨੂੰ ਕੁੱਲੂ ਦੇ ਜ਼ੋਨਲ ਹਸਪਤਾਲ ਅਤੇ 5 ਜ਼ਖਮੀਆਂ ਦਾ ਬੰਜਾਰ ਦੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਘਟਨਾ ਤੇ ਦੁੱਖ ਜਤਾਇਆ ਤੇ ਕਿਹਾ ਕਿ ਜਿਹੜੇ ਜ਼ਖਮੀ ਹੋਏ ਹਨ ਉਨ੍ਹਾਂ ਦੀ ਚੰਗੀ ਸਿਹਤ ਲਈ ਮੈਂ ਪ੍ਰਾਥਨਾ ਕਰਦਾ ਹਾਂ।