Breaking- ਹੈੱਡਕੁਆਰਟਰ ਤੇ ਹਮਲਾ ਕਰਨ ਵਾਲਾ ਮੁੱਖ ਦੋਸ਼ੀ ਗ੍ਰਿਫਤਾਰ, ਹੋਰ ਕਈ ਕੇਸਾਂ ਵਿਚ ਹੈ ਇਸ ਦਾ ਨਾਂ
7 ਅਕਤੂਬਰ – ਪੰਜਾਬ ਦੇ ਮੋਹਾਲੀ ਵਿੱਚ 9 ਮਈ ਨੂੰ ਇੰਟਲੀਜੈਂਸ ਹੈੱਡਕੁਆਰਟਰ ਤੇ ਦੋ ਵਿਅਕਤੀਆਂ ਵੱਲੋਂ ਆਰਪੀਜੀ ਹਮਲਾ ਕੀਤਾ ਗਿਆ ਸੀ। ਅੱਜ ਦਿੱਲੀ ਦੇ ਸਪੈਸ਼ਲ ਸੈੱਲ ਨੇ ਹੈੱਡਕੁਆਰਟਰ ਤੇ ਆਰਪੀਜੀ ਨਾਲ ਹਮਲਾ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਇੱਕ ਹੋਰ ਵਿਅਕਤੀ ਨੂੰ ਵੀ ਕਿਸੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ।
ਦਿੱਲੀ ਸਪੈਸ਼ਲ ਸੈੱਲ ਹਰਗੋਬਿੰਦ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਈ ਅਹਿਮ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਇੰਟੈਲੀਜੈਂਸ ਦਫਤਰ ਉਤੇ ਹੋਏ ਹਮਲੇ ਦੇ ਤੁਰੰਤ ਬਾਅਦ ਦਿੱਲੀ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਜੋ ਰਾਕੇਟ ਫਾਇਰ ਹੋਇਆ ਸੀ, ਉਸ ਵਿਚ ਇਕ ਮੁਲਜ਼ਮ ਸੀ ਦੀਪਕ ਸੂਰਖਪੁਰ, ਜੋ ਕਿ ਹਰਿਆਣਾ ਦਾ ਰਹਿਣ ਵਾਲਾ ਸੀ ਤੇ ਦੂਜਾ ਮੁਲਜ਼ਮ ਨਾਬਾਲਗ ਹੈ ਤੇ ਉਹ ਯੂਪੀ ਦਾ ਰਹਿਣ ਵਾਲਾ ਹੈ।
ਇਨ੍ਹਾਂ ਦੋਵਾਂ ਨੇ ਹੋਰ ਵੀ ਕਈ ਗੰਭੀਰ ਕ੍ਰਾਈਮ ਵੀ ਕੀਤੇ ਹੋਏ ਹਨ ਜਿਨ੍ਹਾਂ ਵਿਚੋਂ ਮੁੱਖ ਕ੍ਰਾਈਮ ਸੀ ਪਿਛਲੇ ਸਾਲ 4 ਅਗਸਤ 2021 ਨੂੰ ਇਨ੍ਹਾਂ ਨੇ ਅੰਮ੍ਰਿਤਸਰ ਵਿਚ ਹਸਪਤਾਲ ਵਿਚ ਰਾਣਾ ਕੰਧੋਵਾਲੀਆ ਜੋ ਕਿ ਰਾਣਾ ਬਿਸ਼ਨੋਈ ਦੇ ਵਿਰੋਧੀ ਗੈਂਗ ਦਾ ਮੁੱਖ ਸ਼ੂਟਰ ਸੀ, ਨੂੰ ਮਾਰਿਆ ਸੀ। ਇਸ ਵਿਚ ਹੋਰ 2 ਲੋਕ ਵੀ ਸ਼ਾਮਲ ਸੀ। ਉਸ ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਇਸ ਸਾਲ 5 ਅਪ੍ਰੈਲ 2022 ਨੂੰ ਸੰਜੇ ਬਿਆਨੀ ਨਾਂਦੇੜ ਦਾ ਬਿਲਡਰ ਸੀ, ਨੂੰ ਮਾਰਿਆ। ਇਸ ਪਿੱਛੇ ਹਰਵਿੰਦਰ ਸਿੰਘ ਰਿੰਦਾ ਦਾ ਹੱਥ ਹੈ। ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕੀਤਾ ਜਾਵੇਗਾ।