Breaking- ਖਹਿਰਾ ਨੇ ਮਾਨ ਸਰਕਾਰ ਤੇ ਚੱਕੇ ਸਵਾਲ, ਜਾਂਚ ਦੀ ਕੀਤੀ ਮੰਗ
11 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਇਸ ਕਰਕੇ ਲਿਆਂਦੀ ਸੀ ਕਿ ਪੰਜਾਬ ਵਿੱਚੋਂ ਨਸ਼ਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਜੇਹੀਆਂ ਆਲਮਤਾਂ ਖਤਮ ਹੋ ਜਾਣਗੀਆਂ। ਪਰ ਪੰਜਾਬ ਵਿੱਚੋ ਇਹ ਚੀਜ਼ਾਂ ਖਤਮ ਹੋਣ ਦੀ ਜਗ੍ਹਾ ਵਧਦੀਆਂ ਜਾ ਹੀ ਰਹੀ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਜਗਾਉਣ ਲਈ ਲਗਾਤਾਰ ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਆਵਾਜ਼ ਉਠਾ ਰਹੇ ਹਨ। ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦੀ ਗਲਤੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਉਦੋਂ ਉਦੋਂ ਹੀ ਸੁਖਪਾਲ ਸਿੰਘ ਖਹਿਰਾ ਨੰਗਾ ਕਰਦਾ ਹੈ । ਪਿਛਲੇ ਦਿਨੀਂ ਵੀ ਖਹਿਰਾ ਨੇ ਸਰਕਾਰ ਵੱਲੋਂ ਤਹਿਸੀਲਦਾਰਾਂ ਦੀ ਭਰਤੀ ਕੀਤੀ ਗਈ ਸੀ । ਉਨ੍ਹਾਂ ਭਾਰਤੀਆਂ ਵਿੱਚ ਹੋਇਆ ਬੇਨਿਯਮੀਆ। ਨੂੰ ਉਜਾਗਰ ਕੀਤਾ ਗਿਆ ਸੀ। ਅੱਜ ਫੇਰ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ 148 ਵੈਟਰਨਰੀ ਇੰਸਪੈਕਟਰਾਂ ਦੀ ਹੋਈ ਭਰਤੀ ਤੇ ਖਹਿਰਾ ਨੇ ਸਵਾਲ ਚੱਕੇ ਹਨ। ਭਗਵੰਤ ਮਾਨ ਸਰਕਾਰ ਤੇ ਨਿਸ਼ਾਨੇ ਸਾਧੇ ਹਨ।
ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ PPSC ਦੁਆਰਾ ਸ਼ਾਰਟਲਿਸਟ ਕੀਤੇ ਗਏ 418 ਵੈਟਰਨਰੀ ਅਧਿਕਾਰੀਆਂ ਬਾਰੇ ਸ਼ੁਰੂਆਤੀ ਜਾਣਕਾਰੀ ਨੇ ਇੱਕ ਵਾਰ ਫਿਰ ਨਿਰਪੱਖਤਾ ‘ਤੇ ਸ਼ੰਕੇ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਹੇਠਾਂ ਦਿੱਤੇ ਗਏ 80 ਉਮੀਦਵਾਰ ਇੱਕ ਪ੍ਰੀਖਿਆ ਕੇਂਦਰ ਤੋਂ ਹਨ? ਕੀ ਇਹ ਸੰਭਵ ਹੈ ਕਿ ਸਾਰੇ 80 ਇਕੱਠੇ ਬੈਠ ਕੇ ਪ੍ਰੀਖਿਆ ਪਾਸ ਕਰਨ? ਇਹ ਲਗਪਗ 40% ਪਾਸ ਉਮੀਦਵਾਰ ਹਨ! ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਂਚ ਦੀ ਮੰਗ ਕੀਤੀ ਹੈ।