Breaking- ਗੈਂਗਸਟਰ ਨੇ ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਵੇਲੇ ਵਰਤੋਂ ਵਿਚ ਲਿਆਂਦੇ ਗਏ ਹਥਿਆਰਾਂ ਦਾ ਭੇਦ ਖੋਲਿਆ
13 ਅਕਤੂਬਰ – ਸਿੱਧੂ ਮੂਸੇਵਾਲਾ ਦੇ ਕਤਲ ਦੌਰਾਨ ਜੋ ਹਥਿਆਰ ਵਰਤੇ ਗਏ ਸੀ ਉਨ੍ਹਾਂ ਹਥਿਆਰਾਂ ਦੀ ਸਪਲਾਈ ਕਿਥੋਂ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਿਸ ਕੋਲ ਜੱਗੂ ਭਗਵਾਨਪੁਰੀਆ ਨੇ ਖ਼ੁਲਾਸਾ ਕੀਤਾ ਹੈ ਕਿ ਹਥਿਆਰ ਲੁਧਿਆਣਾ ਤੋਂ ਭੇਜੇ ਗਏ ਸਨ।
ਸਿੱਧੂ ਮੂਸੇਵਾਲ ਦੇ ਕਤਲ ਦਾ ਮਾਮਲਾ ਭਾਵੇਂ ਪੂਰੀ ਤਰ੍ਹਾਂ ਹੱਲ ਨਹੀਂ ਹੋਇਆ ਹੈ ਅਤੇ ਇਥੋਂ ਤੱਕ ਕਿ ਦਾਅਵਾ ਇਹ ਵੀ ਹੈ ਕਿ ਇਹ ਗੈਂਗਸਟਰ ਦੀਪਕ ਟੀਨੂੰ ਮਾਨਸਾ ਪੁਲਿਸ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੂੰ ਵੀ ਚਕਮਾ ਦੇ ਕੇ ਵਿਦੇਸ਼ ਭੱਜ ਗਿਆ ਹੈ। ਉਧਰ, ਮੂਸੇਵਾਲਾ ਕਤਲ ਮਾਮਲੇ ਵਿੱਚ ਵੀ ਨਿਤ ਦਿਨ ਪੁਲਿਸ ਦੀ ਪੁੱਛਗਿੱਛ ਵਿੱਚ ਵੱਡੇ ਖੁਲਸਾ ਹੋ ਰਹੇ ਹਨ। ਹੁਣ ਜੱਗੂ ਭਗਵਾਨਪੁਰੀਆ ਨੇ ਪੁਲਿਸ ਨੂੰ ਦੱਸਿਆ ਹੈ ਕਿ ਮੂਸੇਵਾਲਾ ਨੂੰ ਕਤਲ ਕਰਨ ਲਈ ਵਰਤੇ ਗਏ ਹਥਿਆਰ ਲੁਧਿਆਣਾ ਤੋਂ ਲਿਆਂਦੇ ਗਏ ਸਨ।
ਮਿਲੀ ਜਾਣਕਾਰੀ ਅਨੁਸਾਰ ਇਹ ਹਥਿਆਰ ਜੱਗੂ ਨੇ ਜੇਲ ‘ਚ ਬੈਠ ਕੇ ਆਪਣੇ ਗੁੰਡਿਆਂ ਦੀ ਡਿਊਟੀ ਲਗਾਈ ਸੀ, ਜਿਸ ‘ਚ ਸੰਦੀਪ ਕਾਹਲੋ ਅਤੇ ਬਲਦੇਵ ਚੌਧਰੀ ਨੂੰ ਇਹ ਡਿਊਟੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਜੱਗੂ ਦਾ ਖਾਸਮ-ਖਾਸ ਮਨੀ ਰਈਆ ਅਤੇ ਤੂਫਾਨ ਵੀ ਹਥਿਆਰਾਂ ਸਮੇਤ ਬਠਿੰਡਾ ਪਹੁੰਚ ਗਏ ਸਨ ਅਤੇ ਅੱਗੇ ਸ਼ਾਰਪਸ਼ੂਟਰਾਂ ਨੂੰ ਹਥਿਆਰ ਦਿੱਤੇ ਸਨ। ਜੱਗੂ ਭਗਵਾਨਪੁਰੀਆ ਨੇ ਲੁਧਿਆਣਾ ਕਮਿਸ਼ਨਰੇਟ ਦੇ ਸਾਹਮਣੇ ਇਹ ਖੁਲਾਸਾ ਕੀਤਾ ਹੈ, ਪੁਲਿਸ ਮੁਤਾਬਕ ਜੱਗੂ ਭਗਵਾਨਪੁਰੀਆ ਹਥਿਆਰਾਂ ਦਾ ਸਾਰਾ ਕੰਮ ਦੇਖਦਾ ਸੀ। ਪੁਲਿਸ ਹੁਣ ਬਲਦੇਵ ਚੌਧਰੀ ਸੰਦੀਪ ਕਾਹਲੋ ਅਤੇ ਹੋਰ ਸਾਥੀਆਂ ਨੂੰ ਆਹਮੋ-ਸਾਹਮਣੇ ਲਿਆ ਕੇ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਕਰੇਗੀ।