Breaking- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਫਰੀਦਕੋਟ, 26 ਅਕਤੂਬਰ – (ਪੰਜਾਬ ਡਾਇਰੀ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਸੰਘਰਸ਼ ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੋਕਰੀ ਦਿਵਾਉਣ ਲਈ ਲਈ 10/6/2022 ਤੋ 137 ਦਿਨਾਂ ਤੋਂ ਧਰਨਾ ਡੀ ਸੀ ਦਫਤਰ ਫਰੀਦਕੋਟ ਵਿਖੇ ਲਾਇਆ ਹੋਇਆ ਹੈ ਜਿਸ ਵਿੱਚ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ ਨੂੰ ਲਗਭਗ 80ਦਿਨ ਦਾ ਸਮਾਂ ਹੋ ਗਿਆ ਹੈ। ਪਰ ਫਰੀਦਕੋਟ ਦੇ ਸਰਕਾਰੀ ਤੰਤਰ ਵੱਲੋਂ ਅਜੇ ਤੱਕ ਵਾਰ ਵਾਰ ਬੇਨਤੀ ਕਰਨ ਤੇ ਵੀ ਨੋਕਰੀ ਫਾਇਲ ਦਾ ਪਰੋਸਿਸ ਨਹੀਂ ਕੀਤਾ ਜਾ ਰਿਹਾ। ਕਈ ਵਾਰ ਡੀ ਸੀ ਸਾਹਿਬ ਫਰੀਦਕੋਟ ਨੂੰ ਵੀ ਇਸ ਸਬੰਧੀ ਜਾਣੂ ਕਰਵਾਇਆ ਗਿਆ ਕੋਈ ਸਾਰਥਕ ਹੱਲ ਨਹੀ ਨਿਕਲਿਆ । ਅੱਜ ਸਰਦਾਰ ਬੋਹੜ ਸਿੰਘ ਰੁਪਈਆਂ ਵਾਲਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਚਾਰ ਹੋਈ ਕਿ ਜੇਕਰ ਫਰੀਦਕੋਟ ਦੇ ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਹੀ ਦਿੱਤਾ ਜਾ ਰਿਹਾ। ਬੇਰੁਖੀ ਭਰੇ ਰਵੀਏ ਕਾਰਨ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ । ਹੋਰ ਕਿਸਾਨੀ ਮੁਸ਼ਕਲਾਂ ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਸਮੇਂ ਤੇਜ਼ਾ ਸਿੰਘ ਪੱਕਾ ਬਲਾਕ ਪ੍ਰਧਾਨ ਕਾਲਾ ਸਿੰਘ ਨੱਥਲਵਾਲਾ ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਦਿਕ ਗੁਰਮੀਤ ਸਿੰਘ ਭੋਲੂਵਾਲਾ ਵਾਲਾ ਜ਼ਿਲ੍ਹਾ ਪ੍ਰੈਸ ਸਕੱਤਰ, ਕੁਲਬੀਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਰਾਮੇਆਣਾ , ਸੁਰਜੀਤ ਸਿੰਘ ਰਾਮੇਆਣਾ, ਨਛੱਤਰ ਸਿੰਘ ਸਿਰਸੜੀ ਰਣਜੀਤ ਸਿੰਘ ਸਿਰਸੜੀ,ਆਦਿ ਕਿਸਾਨ ਹਾਜਰ ਸਨ