Breaking- ਆਪਣੇ ਅਸਲਾ ਲਾਇਸੰਸ ਤੁਰੰਤ ਰੀਨਿਊ ਕਰਵਾਉਣ ਅਸਲਾ ਧਾਰਕ
ਦੋ ਤੋਂ ਵੱਧ ਅਸਲਾ ਰੱਖਣ ਵਾਲੇ ਲਾਇਸੰਸ ਧਾਰਕ ਵੀ ਆਪਣਾ ਤੀਜਾ ਅਸਲਾ ਡਿਲੀਟ ਕਰਨ ਸਬੰਧੀ ਅਪਲਾਈ ਕਰਨ
ਫਰੀਦਕੋਟ, 30 ਨਵੰਬਰ – (ਪੰਜਾਬ ਡਾਇਰੀ) ਜਿੰਨਾ ਅਸਲਾ ਲਾਇਸੰਸੀਆਂ ਦੇ ਅਸਲਾ ਲਾਇਸੰਸ ਰੀਨਿਊ ਹੋਣ ਵਾਲੇ ਹਨ, ਉਹ ਤੁਰੰਤ ਅਪਲਾਈ ਕਰਨ। ਰੀਨਿਊ ਨਾ ਕਰਨ ਦੀ ਸੂਰਤ ਵਿੱਚ ਇਹ ਅਸਲਾ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਰ ਜਾਵੇਗੀ। ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਅਸਲਾ ਬਰਾਂਚ ਦੇ ਕਰਮਚਾਰੀਆਂ ਨਾਲ ਬੈਠਕ ਕਰਦੇ ਹੋਏ ਜਿਲਾ ਮੈਜਿਸਟਰੇਟ ਡਾ. ਰੂਹੀ ਦੁੱਗ ਨੇ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਕਈ ਅਸਲਾ ਲਾਇਸੰਸੀਆਂ ਨੇ ਆਪਣੇ ਅਸਲਾ ਲਾਇਸੰਸ ਰੀਨਿਊ ਨਹੀਂ ਕਰਵਾਏ ਹਨ ਜੋ ਕਿ ਮਿੱਥੇ ਮਿਤੀ ਤੱਕ ਰੀਨਿਊ ਕਰਵਾਉਂਣੇ ਜਰੂਰੀ ਹੁੰਦੇ ਹਨ,ਇਸ ਲਈ ਸਮੂਹ ਅਸਲਾ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਅਸਲਾ ਲਾਇਸੰਸ ਰੀਨਿਊ ਕਰਵਾਉਣ।ਇਸ ਮੌਕੇ ਤੇ ਐਸ.ਐਸ.ਪੀ. ਸ. ਰਾਜਪਾਲ ਸਿੰਘ ਸੰਧੂ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਤੋਂ ਇਲਾਵਾ ਜਿਲਾ ਮੈਜਿਸਟ੍ਰੇਟ ਨੇ ਇਕ ਹੋਰ ਹਦਾਇਤ ਦਿੰਦੇ ਹੋਏ ਕਿਹਾ ਕਿ ਜਿੰਨਾ ਅਸਲਾ ਲਾਇਸੰਸ ਧਾਰਕਾਂ ਕੋਲ 2 ਤੋਂ ਵੱਧ ਅਸਲੇ ਦਰਜ ਹਨ, ਉਹ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਆਪਣਾ ਤੀਸਰਾ ਅਸਲਾ ਡਿਲੀਟ ਕਰਵਾਉਣ ਸਬੰਧੀ ਤੁਰੰਤ ਅਪਲਾਈ ਕਰਨ। ਜੇਕਰ 2 ਤੋਂ ਵੱਧ ਅਸਲਾ ਧਾਰਕ ਉਕਤ ਕਾਰਵਾਈ ਅਮਲ ਵਿੱਚ ਨਹੀਂ ਲਿਆਉਂਦੇ ਤਾਂ ਉਨ੍ਹਾਂ ਦੇ ਲਾਇਸੰਸ ਵੀ ਰੱਦ ਕਰ ਦਿੱਤੇ ਜਾਣਗੇ।