Breaking- ਬੰਦੂਕ ਵਿਚ ਗੋਲੀ ਪਾਉਣ ਦਾ ਨਵਾ ਤਰੀਕਾ ਹੋਇਆ ਵਾਇਰਲ, ਵੇਖੋ
28 ਦਸੰਬਰ – ਪੁਲਿਸ ਵਿੱਚ ਭਰਤੀ ਹੋਏ ਲੋਕ ਅਜਿਹੇ ਵੀ ਹੁੰਦੇ ਹਨ ਜਿੰਨਾ ਨੂੰ ਵਰਦੀ ਪਾਉਣ ਦੇ ਬਿਨਾਂ ਕੁੱਝ ਵੀ ਨੀ ਆਉਦਾ ਹੈ। ਜਿਸ ਦੀ ਮਿਸਾਲ ਉਤਰਪ੍ਰਦੇਸ਼ ਤੋਂ ਦੇਖਣ ਨੂੰ ਮਿਲਦੀ ਪਈ ਹੈ। ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ। ਉਸ ਵੀਡੀਓ ਵਿੱਚ ਅਚਾਨਕ ਥਾਣੇ ਦੀ ਚੈਕਿੰਗ ਕਰਨ ਲਈ ਡੀਆਈਜੀ ਪਹੁੰਚਿਆ ਤਾਂ ਥਾਣੇ ਦੇ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਜਦੋਂ ਡੀਆਈਜੀ ਵੱਲੋਂ ਮੌਜੂਦ ਮੁਲਾਜ਼ਮਾਂ ਨੂੰ ਬੰਦੂਕ ਚਲਾਉਣ ਬਾਰੇ ਪੁਛਿਆ ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਬੰਦੂਕ ਕਿਵੇਂ ਚਲਦੀ ਹੈ। ਫੇਰ ਡੀਆਈਜੀ ਨੇ ਇੱਕ ਐਸ ਆਈ ਨੂੰ ਪੁਛਿਆ ਕਿ ਬੰਦੂਕ ਵਿੱਚ ਗੋਲੀ ਕਿਥੋਂ ਦੀ ਪੈਂਦੀ ਹੈ ਤਾਂ ਉਸ ਦੌਰਾਨ ਐਸ ਆਈ ਨੇ ਗੋਲੀ ਬੰਦੂਕ ਦੀ ਨਾਲੀ ਵਿੱਚ ਪਾ ਦਿੱਤੀ ਤੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ।