Breaking- ਅੱਜ ਫਿਰ ਕੜਾਕੇ ਦੀ ਠੰਢ ਦਾ ਅਸਰ ਦੇਖਣ ਨੂੰ ਮਿਲਿਆ, ਸੜਕਾਂ ਤੇ ਆਵਾਜਾਈ ਦੀ ਰਫਤਾਰ ਰਹੀ ਧੀਮੀ
ਚੰਡੀਗੜ੍ਹ, 3 ਦਸੰਬਰ – ਪੰਜਾਬ ਵਿਚ ਧੁੱਪ ਨਿਕਲਦੇ ਦੋ-ਤਿੰਨ ਦਿਨਾਂ ਤੋਂ ਮਗਰੋਂ ਅੱਜ ਫਿਰ ਕੜਾਕੇ ਦੀ ਠੰਢ ਦੇਖਣ ਨੂੰ ਮਿਲੀ ਹੈ ਜਿਸ ਦਾ ਅਸਰ ਲੋਕਾਂ ਦੇ ਕੰਮਕਾਰ ਤੇ ਪੈ ਰਿਹਾ ਹੈ । ਅਚਾਨਕ 2-3 ਦਿਨ ਲਗਾਤਾਰ ਪੈ ਰਹੀ ਧੁੱਪ ਤੋਂ ਬਾਅਦ ਧੁੰਦ ਨੇ ਇੱਕ ਵਾਰ ਫਿਰ ਆਪਣਾ ਕਹਿਰ ਵਿਖਾਇਆ ਹੈ, ਸੜਕਾਂ ‘ਤੇ ਵਿਜ਼ੀਬਿਲਟੀ ਇੱਕ ਵਾਰ ਫਿਰ ਘੱਟ ਗਈ ਹੈ, ਜਿੱਥੇ ਲੋਕਾਂ ਨੇ ਪਿਛਲੇ 3 ਦਿਨਾਂ ਤੋਂ ਧੁੱਪ ਦਾ ਆਨੰਦ ਮਾਣਿਆ, ਉੱਥੇ ਹੀ ਅੱਜ ਵੀ ਇੱਕ ਵਾਰ ਇੱਕ ਵਾਰ ਫਿਰ ਸੜਕਾਂ ‘ਤੇ ਨਿਕਲਦੇ ਹੋਏ ਉਨ੍ਹਾਂ ਨੂੰ ਅੱਗ ਦਾ ਸਹਾਰਾ ਲੈ ਕੇ ਆਪਣਾ ਸਰੀਰ ਗਰਮ ਕਰਨਾ ਪੈਂਦਾ ਹੈ।
ਨਵੇਂ ਸਾਲ ਵਾਲੇ ਦਿਨ ਵੀ ਚੰਗੀ ਧੁੱਪ ਨਿਕਲਣ ਕਾਰਨ ਲੋਕ ਬਹੁਤ ਖੁਸ਼ ਸਨ ਪਰ ਅੱਜ ਉਹਨਾਂ ਦੇ ਚਿਹਰੇ ਤੇ ਧੁੰਦ ਨੇ ਮਾਯੂਸੀ ਲਿਆ ਦਿੱਤੀ ਹੈ ਜੇਕਰ ਠੰਢ ਦੀ ਗੱਲ ਕਰੀਏ ਤਾਂ ਠੰਢ ਪੈਣ ਦੇ ਹੋਰ
ਆਸਾਰ ਹਨ । ਧੁੰਦ ਪੈਣ ਕਾਰਨ ਸੜਕ ਹਾਦਸੇ ਵੀ ਬਹੁਤ ਜ਼ਿਆਦਾ ਹੁੰਦੇ ਹਨ ਅਤੇ ਠੰਢ ਕਾਰਨ ਸਕੂਲਾਂ ਵਿਚ ਛੁੱਟੀਆਂ ਵਿਚ ਵਾਧਾ ਕੀਤਾ ਗਿਆ ਹੈ ।