Breaking- ਇਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਨਸ਼ਾ ਵੇਚਣ ਦਾ ਕੰਮ ਕਰਦੇ ਸਨ ਦੋਵੇਂ
ਗੁਰਦਾਸਪੁਰ, 4 ਜਨਵਰੀ – (ਬਾਬੂਸ਼ਾਹੀ ਬਿਊਰੋ) ਬਟਾਲਾ ਪੁਲਿਸ ਵੱਲੋ ਨਸਿਆ ਖਿਲਾਫ ਚਲਾਈ ਮੁਹਿੰਮ ਦੌਰਾਨ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਬਟਾਲਾ ਪੁਲਿਸ ਵਲੋਂ ਮੁਖਬੀਰ ਖਾਸ ਦੀ ਇਤਲਾਹ ਤੇ ਬਟਾਲਾ ਨਜਦੀਕੀ ਪਿੰਡ ਦਿਵਾਨੀਵਾਲ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ ਕਿੰਦਾ ਪੁੱਤਰ ਪ੍ਰੀਤਮ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਨੂੰ ਆਈ 20 ਕਾਰ ਸਮੇਤ ਕਾਬੂ ਕਰਕੇ ਇੰਨਾ ਪਾਸੋ 120 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤੇ ਗਏ। ਪੁਲਿਸ ਵਲੋਂ ਮੁਕੱਦਮਾ ਨੰਬਰ 03 ਮਿਤੀ 03-01-2023 ਜੁਰਮ 21-61-85 ਐਨ.ਡੀ.ਪੀ.ਐਸ.ਐਕਟ ਥਾਣਾ ਸਿਵਲ ਲਾਈਨ ਬਟਾਲਾ ਦਰਜ ਕੀਤਾ ਗਿਆ । ਮੁਤਾਬਿਕ ਇਹ ਦੋਵੇ ਪਤੀ ਪਤਨੀ ਇਲਾਕੇ ਵਿੱਚ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਹੇ ਸਨ। ਇਹਨਾ ਦੋਹਾ ਪਤੀ ਪਤਨੀ ਨੇ ਹੈਰੋਇਨ ਤੇ ਕਾਫੀ ਜਾਇਦਾਦ ਬਣਾਈ ਹੋਈ ਹੈ, ਹੁਣ ਇਹਨਾਂ ਦੀ ਜਾਇਦਾਦ ਟਰੇਸ ਕਰਕੇ ਨਸਿਆ ਤੋ ਬਣਾਈ ਹੋਈ ਜਾਇਦਾਦ ਅਟੈਚ ਕਰਵਾਈ ਜਾਵੇਗੀ। ਪੁਲਿਸ ਵਲੋਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਸਖਤੀ ਨਾਲ ਅਗਲੀ ਪੁਛਗਿੱਛ ਕੀਤੀ ਜਾਵੇਗੀ। ਪੁਲਿਸ ਮੁਤਾਬਿਕ ਇਹਨਾਂ ਉਤੇ ਪਹਿਲਾ ਵੀ 7 ਦੇ ਕਰੀਬ ਕੇਸ ਦਰਜ ਹਨ