ਅਹਿਮ ਖ਼ਬਰ – ਕਰੋੜਾਂ ਦੀਆਂ ਗੱਡੀਆਂ ਤੇ AC ਕਮਰਿਆਂ ‘ਚ ਬੈਠਣ ਵਾਲਿਆਂ ਨੇ ਕਦੇ ਵੀ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ – ਸੀਐਮ ਭਗਵੰਤ ਮਾਨ
ਚੰਡੀਗੜ੍ਹ, 7 ਮਾਰਚ – ਸੀਐਮ ਭਗਵੰਤ ਮਾਨ ਨੇ ਕਿਹਾ ਕਿ ਕਰੋੜਾਂ ਦੀਆਂ ਗੱਡੀਆਂ ਤੇ AC ਕਮਰਿਆਂ ‘ਚ ਬੈਠਣ ਵਾਲਿਆਂ ਨੇ ਕਦੇ ਵੀ ਕਿਸਾਨਾਂ ਦਾ ਹਾਲ ਨਹੀਂ ਪੁੱਛਿਆ ਪਿਛਲੀਆਂ ਸਰਕਾਰਾਂ ‘ਚ ਨਕਲੀ ਬੀਜ ਵੇਚ ਕੇ ਕਿਸਾਨਾਂ ਨੂੰ ਲੁੱਟਦੇ ਜ਼ਰੂਰ ਰਹੇ ਨੇ ਲੀਡਰ ।
ਉਨ੍ਹਾਂ ਨੇ ਕਿਹਾ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ Kisan Ketchup ਬਣਾਉਣ ਵਾਲੀ ਕੰਪਨੀ ਨੂੰ ਟਮਾਟਰ ਨਾਸਿਕ ਤੋਂ ਮੰਗਵਾਉਣਾ ਪੈਂਦਾ ਸੀ ਮੈਂ ਉਨ੍ਹਾਂ ਨੂੰ ਕਿਹਾ ਕਿ ਜਿਸ ਕਿਸਮ ਦਾ ਵੀ ਤੁਹਾਨੂੰ ਟਮਾਟਰ ਚਾਹੀਦਾ ਹੈ – ਪੰਜਾਬ ਦੇ ਕਿਸਾਨ ਪੈਦਾ ਕਰਕੇ ਦੇਣਗੇ ।
ਪੰਜਾਬ ਦੇ ਇਤਿਹਾਸ ‘ਚ ਪਹਿਲੀ ਵਾਰ 1 ਅਪ੍ਰੈਲ ਨੂੰ ਖੇਤਾਂ ‘ਚ ਨਹਿਰੀ ਪਾਣੀ ਪਹੁੰਚ ਜਾਵੇਗਾ ਕਿਸਾਨਾਂ ਨੂੰ ਸਮੇਂ ਸਿਰ ਨਹਿਰੀ ਪਾਣੀ ਦੇਣ ਲਈ ਨਹਿਰਾਂ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਹੁਣ ਕੋਈ ਪਾਣੀ ਦੀ ਚੋਰੀ ਨਹੀਂ ਕਰ ਪਾਵੇਗਾ, ਪੁਲਿਸ ਵੱਲੋਂ ਕੀਤੀ ਜਾਵੇਗੀ ਨਹਿਰੀ ਪਾਣੀ ਦੀ ਨਿਗਰਾਨੀ । ਹੁਣ ਸਾਡੀ ਸਰਕਾਰ E-Governance ਦੇ ਨਾਲ E-Kheti ਵੀ ਸ਼ੁਰੂ ਕਰ ਰਹੀ ਹੈ ਵੱਡੀਆਂ ਕੰਪਨੀਆਂ ਨਾਲ ਗੱਲ ਕਰਕੇ ਪੰਜਾਬ ਦੇ ਪਾਣੀ ਨੂੰ ਬਚਾਉਣ ਬਾਰੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ।