ਵੱਡੀ ਖ਼ਬਰ – ਸਮਾਜਸੇਵੀ “ਆਨੰਦ ਜੈਨ” ਨੇ ਸਮਾਜਸੇਵਾ ਦੇ ਖੇਤਰ ‘ਚ ਛੋਟੀ ਉਮਰ ‘ਚ ਕਮਾਇਆ ਵੱਡਾ ਨਾਮ
-ਮਾਂ-ਬਾਪ ਦਾ ਨਾਂ ਕੀਤਾ ਰੋਸ਼ਨ—
ਫਰੀਦਕੋਟ, 9 ਮਾਰਚ – (ਪੰਜਾਬ ਡਾਇਰੀ) ਸਮਾਜਸੇਵੀ “ਆਨੰਦ ਜੈਨ” ਨੇ ਸਮਾਜਸੇਵਾ ਦੇ ਖੇਤਰ ‘ਚ ਛੋਟੀ ਉਮਰ ‘ਚ ਕਮਾਇਆ ਵੱਡਾ ਨਾਮ, ਅਤੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ। ਦੁਨੀਆ ਦੇ ਹਰ ਮਾਂ-ਬਾਪ ਦੀ ਖੁਵਾਇਸ਼ (ਸੁਪਨਾ) ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਚੰਗੇ ਢੰਗ ਨਾਲ ਪਾਲਣ-ਪੋਸ਼ਣ ਕਰਕੇ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ। ਉਨ੍ਹਾਂ ਨੂੰ ਉਚੇਰੀ ਵਿੱਦਿਆ ਅਤੇ ਇੱਥੋਂ ਤੱਕ ਕਿ ਬੱਚਿਆਂ ਦਾ ਨਾਮ ਵੀ ਬਹੁਤ ਸੋਚ-ਸਮਝ ਰੱਖਦੇ ਹਨ, ਤਾਂ ਜੋ ਆਉਣ ਵਾਲੇ ਸਮੇਂ ਉਨ੍ਹਾਂ ਦੇ ਨਾਂ ਦਾ ਵੀ ਉਸਦੇ ਜੀਵਨ ਉੱਤੇ ਪ੍ਰਭਾਵ ਪਵੇ।
ਅੱਜ ਦੇ ਸਮੇਂ ‘ਚ ਹਰ ਮਾਂ-ਬਾਪ ਆਪਣੇ ਬੱਚਿਆਂ ਦੇ ਜਨਮ ਤੋਂ ਪਹਿਲਾਂ ਹੀ ਆਪਣੇ ਦਿਲ-ਦਿਮਾਗ ਵਿੱਚ ਉਨ੍ਹਾਂ ਦੇ ਭਵਿੱਖ ਦਾ ਨਿਰਮਾਣ ਕਰ ਲੈਂਦੇ ਹਨ। ਜੇਕਰ ਪ੍ਰਮਾਤਮਾ ਜਾਂ ਉਸ ਦੇ ਕਿਸੇ ਭਗਤ ਦੀ ਇਸ ਸੋਚ ਤੇ ਬਖਸ਼ਿਸ਼ ਹੋ ਜਾਵੇ ਤਾਂ ਸੋਨੇ ‘ਤੇ ਸੁਹਾਗੇ ਵਾਲੀ ਕਹਾਵਤ ਪੂਰੀ ਹੋ ਜਾਂਦੀ ਹੈ।
ਇਹੀ ਕਹਾਣੀ ਫਰੀਦਕੋਟ ‘ਚ 29 ਜੂਨ, 1991 ਨੂੰ ਹੋਈ ਜਦੋਂ ਰਾਕੇਸ਼ ਕੁਮਾਰ ਉਰਫ਼ ਡੀਸੀ ਅਤੇ ਮਾਂ ਸੁਨੀਤਾ ਰਾਣੀ ਦੇ ਘਰ ਆਨੰਦ ਦਾ ਜਨਮ ਹੋਇਆ। ਇਸ ਤੋਂ ਬਾਅਦ ਆਨੰਦ ਦੀ ਇੱਕ ਭੈਣ ਅਤੇ ਇੱਕ ਭਰਾ ਵੀ ਫਰੀਦਕੋਟ ਵਿੱਚ ਪੈਦਾ ਹੋਏ ਅਤੇ ਆਪਣੀ ਪੜ੍ਹਾਈ ਵੀ ਇੱਥੇ ਹੀ ਪੂਰੀ ਕੀਤੀ।
ਇਹ ਕਹਾਣੀ ਕਰੀਬ 31 ਸਾਲ ਪੁਰਾਣੀ ਹੈ ਜਦੋਂ ਫਰੀਦਕੋਟ ਵਿਖੇ ਰਾਕੇਸ਼ ਕੁਮਾਰ ਉਰਫ ਡੀਸੀ ਅਤੇ ਮਾਤਾ ਸੁਨੀਤਾ ਰਾਣੀ ਦੇ ਘਰ ਬਾਬਾ ਫਰੀਦ ਜੀ ਦੇ ਚਰਨ ਛੁਣ ਧਰਤੀ ਤੇ ਆਨੰਦ ਦਾ ਜਨਮ ਹੋਇਆ ਸੀ। ਇਸ ਮੌਕੇ ਆਨੰਦ ਦੀ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਆਨੰਦ ਦੇ ਪਿਤਾ ਪਲੰਬਰ ਦਾ ਕੰਮ ਕਰਦੇ ਹਨ, ਘਰ-ਘਰਿਸਤੀ ਨੂੰ ਸਾਂਭਣ ਦੇ ਨਾਲ-ਨਾਲ ਉਹ ਸ਼ੁਰੂ ਤੋਂ ਹੀ ਪਸ਼ੂ-ਪੰਛੀਆਂ ਦੇ ਨਾਲ ਸਮਾਜ ਦੀ ਸੇਵਾ ਵੀ ਕਰਦੇ ਰਹਿੰਦੇ ਹਨ। ਉਹ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨ ਵਿੱਚ ਵੀ ਵਿਸ਼ਵਾਸ ਰੱਖਦੇ ਹਨ। ਉਨ੍ਹਾਂ ਦੇ ਇਨ੍ਹਾਂ ਸਾਰੇ ਕੰਮਾਂ ਨੂੰ ਦੇਖ ਦੇ ਹੋਏ ਮੇਰਾ ਬੇਟਾ ਆਨੰਦ ਵੀ ਸਮਾਜ ਸੇਵਾ ਦਾ ਕੰਮ ਕਰਨ ਲੱਗਾ। ਜਦੋਂ ਆਨੰਦ ਡੇਢ ਸਾਲ ਦਾ ਸੀ, ਅਸੀਂ ਅਕਸਰ ਕੋਟਕਪੂਰਾ ਰੋਡ ‘ਤੇ ਜੋਗਾਨੰਦ ਸਵਾਮੀ ਦੀ ਕੁੱਟਿਆ ‘ਤੇ ਜਾਇਆ ਕਰਦੇ ਸੀ। ਇੱਕ ਦਿਨ ਆਨੰਦ ਨੂੰ ਉਸ ਕੁੱਟਿਆ ਵਿੱਚ ਕੁੱਤਿਆਂ ਨਾਲ ਖੇਡਦੇ ਦੇਖਿਆ ਗਿਆ ਤਾਂ ਕੁੱਟਿਆ ਦੇ ਮਾਲਕ ਜੋਗਾਨੰਦ ਨੇ ਮੇਰੇ ਪੁੱਤਰ ਦਾ ਨਾਮ ਆਨੰਦ ਰੱਖ ਦਿੱਤਾ। ਉਨ੍ਹਾਂ ਦੱਸਿਆ ਕਿ ਆਨੰਦ ਨੇ ਆਪਣੀ ਪੜ੍ਹਾਈ ਫਰੀਦਕੋਟ ਵਿੱਚ ਹੀ ਕੀਤੀ, ਜਦੋਂ ਉਹ 9 ਜਾਂ 10 ਸਾਲ ਦਾ ਸੀ ਤਾਂ ਉਸ ਨੇ ਪਹਿਲੀ ਵਾਰ ਸਮਾਜ ਸੇਵਾ ਦਾ ਕੰਮ ਸ਼ੁਰੂ ਕੀਤਾ। ਬਸ ਉਦੋਂ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਵਿੱਚ ਆਨੰਦ ਨੇ ਅੱਜ ਤੱਕ ਸਮਾਜਸੇਵਾ ‘ਚ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਅਤੇ ਲਗਾਤਾਰ ਇਸ ਸੇਵਾ ਵਿੱਚ ਲੱਗੇ ਹੋਏ ਹਨ। ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਆਨੰਦ ਦਾ ਨਾਮ ਹੀ ਆਨੰਦ ਨੂੰ ਦਰਸਾਉਂਦਾ ਹੈ। ਅੱਜ ਸਾਡਾ ਪੁੱਤਰ ਆਨੰਦ ਜੈਨ ਸਮਾਜ ਦੇ ਵੱਖ-ਵੱਖ ਮੁੱਦਿਆਂ ‘ਤੇ ਸਮਾਜ ਸੇਵਾ ਕਰਕੇ ਆਪਣਾ ਜੀਵਨ ਖੁਸ਼ੀ ਨਾਲ ਬਤੀਤ ਕਰ ਰਿਹਾ ਹੈ।
ਫੋਟੋ 01: ਆਨੰਦ ਦੇ ਪਿਤਾ ਰਾਕੇਸ਼ ਕੁਮਾਰ ਉਰਫ ਡੀਸੀ ਅਤੇ ਮਾਤਾ ਸੁਨੀਤਾ ਰਾਣੀ।
ਇਸ ਮੌਕੇ ਆਨੰਦ ਜੈਨ ਨੇ ਕਿਹਾ ਕਿ ਹਰ ਮਾ-ਬਾਪ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁੰਦਰ ਅਤੇ ਉਜਵਲ ਬਣਾਉਣ ਬਾਰੇ ਸੋਚਦੇ ਹਨ। ਪਰ ਮੇਰੇ ਮਾਤਾ-ਪਿਤਾ ਨੇ ਮੇਰਾ ਨਾਮ ਆਨੰਦ ਰੱਖ ਕੇ ਮੇਰੀ ਜ਼ਿੰਦਗੀ ਖੁਸ਼ੀ ਨਾਲ ਭਰ ਦਿੱਤੀ। ਕਿਉਂਕਿ ਹਰ ਵਰਗ ਦੇ ਸਮਾਜ ਦੀ ਸੇਵਾ ਕਰਦਿਆਂ ਮੈਨੂੰ ਜੋ ਆਨੰਦ ਮਿਲਦਾ ਹੈ, ਉਸ ਆਨੰਦ ਦਾ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਯਾਨੀ ਜੋ ਆਨੰਦ ਮੈਨੂੰ ਸਮਾਜ ਸੇਵਾ ਕਰਕੇ ਮਿਲਦਾ ਹੈ। ਉਹ ਕਿਸੇ ਹੋਰ ਕੰਮ ਵਿਚ ਨਹੀਂ ਲੱਭੀਆਂ ਜਾ ਸਕਦਾ। ਉਨ੍ਹਾਂ ਦਸਿਆ ਕਿ
ਹੈਲਪ ਫਾਰ ਨੀਡੀ ਫਾਊਂਡੇਸ਼ਨ ਦੀ ਸਥਾਪਨਾ ਕੁਝ ਸਾਲ ਪਹਿਲਾਂ ਕੀਤੀ ਗਈ ਸੀ। ਫਾਊਂਡੇਸ਼ਨ ਪੂਰੇ ਭਾਰਤ ਵਿਚ ਕੰਮ ਕਰ ਰਹੀ ਹੈ, ਇਸ ਤੋਂ ਇਲਾਵਾ ਫਾਊਂਡੇਸ਼ਨ ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਕੰਮ ਕਰ ਰਹੀ ਹੈ। ਬੁਨਿਆਦੀ ਤੌਰ ‘ਤੇ ਫਾਊਂਡੇਸ਼ਨ ਲੋੜਵੰਦ ਲੋਕਾਂ ਨੂੰ ਦਵਾਈ, ਭੋਜਨ, ਕੱਪੜੇ, ਜੁੱਤੇ ਆਦਿ ਦੀ ਮਦਦ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ ਖੂਨਦਾਨ ਕੈਂਪ ਲਗਾ ਕੇ ਸਮੁੱਚੀ ਟੀਮ ਹਰ ਐਮਰਜੈਂਸੀ ਸਥਿਤੀਆਂ ਵਿੱਚ ਕਿਸੇ ਵੀ ਸਮੇਂ, ਕਿਤੇ ਵੀ ਖੂਨ ਮੁਹੱਈਆ ਕਰਵਾਉਂਦੀ ਹੈ। ਬੀਤੇ ਸਾਲਾਂ ‘ਚ ਕੋਵਿਡ-19 ਸੰਕਰਮਿਤ ਵੈਸ਼੍ਵਿਕ ਮਹਾਂਮਾਰੀ ਨੇ ਪੂਰੀ ਦੁਨੀਆ ਵਿੱਚ ਤਬਾਹੀ ਮਚਾਈ ਹੋਈ ਸੀ। ਉਸ ਸਮੇਂ ਫਾਊਂਡੇਸ਼ਨ ਵੱਲੋਂ ਭੋਜਨ, ਰਾਸ਼ਨ, ਦਵਾਈਆਂ, ਮਾਸਕ, ਸੈਨੀਟਾਈਜ਼ਰ, ਜੂਸ, ਬਿਸਕੁਟ ਆਦਿ ਵੰਡੇ ਜਾ ਰਹੇ ਸਨ। ਦੂਜੇ ਪਾਸੇ ਫਾਊਂਡੇਸ਼ਨ ਲਾਕਡਾਊਨ ਕਾਰਨ ਪੰਜਾਬ ‘ਚ ਫਸੇ ਲੋਕਾਂ ਨੂੰ ਕੱਢਣ ‘ਚ ਪ੍ਰਸ਼ਾਸਨ ਦੀ ਮਦਦ ਕਰ ਰਹੀ ਸੀ, ਉੱਥੇ ਹੀ ਮਾਸਕ, ਦਸਤਾਨੇ, ਸੈਨੀਟਾਈਜ਼ਰ ਅਤੇ ਹੋਰ ਬੁਨਿਆਦੀ ਚੀਜ਼ਾਂ ਦੀ ਵੰਡਣ ‘ਚ ਮਦਦ ਕਰ ਰਹੀ ਸੀ।
ਫੋਟੋ 02: ਸਮਾਜਸੇਵੀ ਆਨੰਦ ਜੈਨ।
ਪ੍ਰਾਪਤੀਆਂ:-
ਹੋਪ ਇੰਟਰਨੈਸ਼ਨਲ ਵਰਲਡ ਰਿਕਾਰਡ,
ਸਟਾਰ ਬੁੱਕ ਆਫ਼ ਵਰਲਡ ਰਿਕਾਰਡ,
ਡਾਮਿੰਡ ਬੁੱਕ ਆਫ਼ ਵਰਲਡ ਰਿਕਾਰਡ,
ਗਨਿਅਸ ਬੁੱਕ ਆਫ਼ ਵਰਲਡ ਰਿਕਾਰਡ,
ਆਈਕਨ ਅੰਬੈਸਡਰ ਬੁੱਕ ਆਫ਼ ਵਰਲਡ ਰਿਕਾਰਡਜ਼ ਅਤੇ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ (ਵਰਲਡ ਰਿਕਾਰਡ ਸੋਸ਼ਲ ਅਚੀਵਮੈਂਟ) ਨੇ ਆਨੰਦ ਜੈਨ ਨੂੰ 2020 ਐਡੀਸ਼ਨ ਵਿੱਚ ਨਾਮ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਦੁਆਰਾ ਆਨੰਦ ਜੈਨ ਨੂੰ 7 ਮਾਰਚ 2022 ਨੂੰ ਇੰਟਰਨੈਸ਼ਨਲ ਲਾਈਫ ਸੇਵਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਸਿੱਕਮ ਦੇ ਸਾਬਕਾ ਰਾਜਪਾਲ ਅਤੇ ਚੀਫ਼ ਜਸਟਿਸ ਐਸ.ਐਨ. ਭਾਰਗਵ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਵਿਸ਼ਵ ਹਿੰਦੀ ਸਾਹਿਤ ਪ੍ਰੀਸ਼ਦ ਦੇ ਚਾਂਸਲਰ ਡਾ.ਐਚ.ਸੀ. ਗਣੇਸ਼ ਨੇ 16 ਅਕਤੂਬਰ 2022 ਨੂੰ ਸਿਆਮ ਆਡੀਟੋਰੀਅਮ, ਜੈਪੁਰ ਵਿਖੇ “ਮਦਰ ਟੈਰੇਸਾ ਸੰਪੂਰਨ ਸਮਾਜ ਗੌਰਵ 2022” ਅਤੇ 26 ਫਰਵਰੀ 2023 ਨੂੰ ਮਾਣਯੋਗ ਮੁੱਖ ਮੰਤਰੀ ਹਰਿਆਣਾ ਸ਼੍ਰੀ ਮਨੋਹਰ ਲਾਲ ਖੱਟਰ ਦੁਆਰਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਫੋਟੋ03:
ਸਾਡੇ ਕੰਮ ਨੂੰ ਦੇਖ ਕੇ ਪੰਜਾਬ ਸਰਕਾਰ ਵੱਲੋਂ ਵੀ ਸਾਡੀ ਸ਼ਲਾਘਾ ਕੀਤੀ ਗਈ।ਫਾਊਂਡੇਸ਼ਨ ਅਤੇ ਆਨੰਦ ਜੈਨ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ। ਸਾਨੂੰ ਬਹੁਤ ਮਾਣ ਹੈ ਕਿ ਪ੍ਰਮਾਤਮਾ ਨੇ ਸਾਨੂੰ ਸਮਾਜ ਸੇਵਾ ਕਰਨ ਦਾ ਮੌਕਾ ਬਖਸ਼ਿਆ ਹੈ। ਇਸ ਤਰ੍ਹਾਂ ਸਕਾਰਾਤਮਕ ਅਤੇ ਕਿਰਿਆਸ਼ੀਲ ਦਖਲ ਅੰਦਾਜ਼ੀ ਦੁਆਰਾ ਲੋਕਾਂ ਅਤੇ ਉਹਨਾਂ ਦੇ ਸਮਾਜਿਕ ਵਾਤਾਵਰਣ ਵਿਚਕਾਰ ਆਪਸੀ ਤਾਲਮੇਲ ਨੂੰ ਉਤਸ਼ਾਹਿਤ ਕਰਕੇ ਵਿਅਕਤੀਆਂ ਦੀਆਂ ਸਮਰੱਥਾਵਾਂ ਵਿੱਚ ਸੁਧਾਰ ਕਰਨਾ ਤਾਂ ਜੋ ਉਹ ਆਪਣੀਆਂ ਜੀਵਨ ਲੋੜਾਂ ਨੂੰ ਪੂਰਾ ਕਰ ਸਕਣ ਅਤੇ ਉਹਨਾਂ ਦੇ ਦੁੱਖਾਂ ਨੂੰ ਘਟਾਇਆ ਜਾ ਸਕੇ। ਇਸ ਪ੍ਰਕਿਰਿਆ ਵਿੱਚ, ਸਮਾਜਿਕ ਕਾਰਜ ਲੋਕਾਂ ਨੂੰ ਉਨ੍ਹਾਂ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਆਪਣੀਆਂ ਕਦਰਾਂ-ਕੀਮਤਾਂ ਅਨੁਸਾਰ ਜਿਉਣ ਵਿੱਚ ਮਦਦ ਕਰਦਾ ਹੈ। ਅੰਤ ਵਿੱਚ ਆਨੰਦ ਜੈਨ ਨੇ ਫਰੀਦਕੋਟ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਸਮਾਜ ਸੇਵਾ ਕਰਨ ਲਈ ਕਿਹਾ ਕਿਉਂਕਿ ਸਮਾਜ ਸੇਵਾ ਦਾ ਨਸ਼ਾ ਦੁਨੀਆਂ ਦੇ ਸਾਰੇ ਨਸ਼ਿਆਂ ਨਾਲੋਂ ਬਿਹਤਰ ਹੈ।
ਫੋਟੋ04:
ਨਿਊਜ਼-1-1,
ਫੋਟੋਆਂ: 01, 02, 03, 04.
ਫੋਟੋ 01: ਆਨੰਦ ਦੇ ਪਿਤਾ ਰਾਕੇਸ਼ ਕੁਮਾਰ ਉਰਫ ਡੀਸੀ ਅਤੇ ਮਾਤਾ ਸੁਨੀਤਾ ਰਾਣੀ।
ਫੋਟੋ 02: ਸਮਾਜਸੇਵੀ ਆਨੰਦ ਜੈਨ।
ਫੋਟੋ 03: ਸਿੱਕਮ ਦੇ ਸਾਬਕਾ ਰਾਜਪਾਲ ਅਤੇ ਚੀਫ਼ ਜਸਟਿਸ ਐਸ.ਐਨ.ਭਾਰਗਵ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਅਤੇ ਵਿਸ਼ਵ ਹਿੰਦੀ ਸਾਹਿਤ ਪ੍ਰੀਸ਼ਦ ਦੇ ਚਾਂਸਲਰ ਡਾ.ਐਚ.ਸੀ. ਗਣੇਸ਼ ਨੇ 16 ਅਕਤੂਬਰ 2022 ਨੂੰ ਸਿਆਮ ਆਡੀਟੋਰੀਅਮ, ਜੈਪੁਰ ਵਿਖੇ ਆਨੰਦ ਜੈਨ ਨੂੰ “ਮਦਰ ਟੈਰੇਸਾ ਸੰਪੂਰਨ ਸਮਾਜ ਗੌਰਵ 2022” ਨਾਲ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ।
ਫੋਟੋ 04 : ਪੰਜਾਬ ਦੇ ਮਾਨਯੋਗ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਨ ਚੰਡੀਗੜ੍ਹ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਨੰਦ ਜੈਨ ਨੂੰ 7 ਮਾਰਚ 2022 ਨੂੰ ਇੰਟਰਨੈਸ਼ਨਲ ਲਾਈਫ ਸੇਵਿੰਗ ਅਵਾਰਡ ਨਾਲ ਸਨਮਾਨਿਤ ਕੀਤਾ ਅਤੇ ਮਾਣਯੋਗ ਮੁੱਖ ਮੰਤਰੀ ਹਰਿਆਣਾ ਸ਼੍ਰੀ ਮਨੋਹਰ ਲਾਲ ਖੱਟਰ ਕਰਦੇ ਹੋਏ।