ਅਹਿਮ ਖ਼ਬਰ – ਬੀਜੇਪੀ ਅਤੇ ਕਾਂਗਰਸ ਵਾਲੇ ਕਹਿੰਦੇ ਸੀ ਕਿ ਸੜਕ ਤੇ ਕਾਨੂੰਨ ਨਹੀਂ ਬਣਦੇ, ਚੁਣ ਕੇ ਆਓ ਅਸੀਂ ਦਿੱਲੀ-ਪੰਜਾਬ ਵਿੱਚੋਂ ਚੁਣ ਕਿ ਆ ਗਏ ਅਤੇ ਉਹ ਸੜਕਾਂ ਤੇ ਹਨ – ਭਗਵੰਤ ਮਾਨ
ਚੰਡੀਗੜ੍ਹ, 13 ਮਾਰਚ – ਸੀਐਮ ਭਗਵੰਤ ਮਾਨ ਰਾਜਸਥਾਨ ਦੇ ਜੈਪੁਰ ਵਿੱਚ ਤਿਰੰਗਾ ਯਾਤਰਾ ਦੌਰਾਨ ਕਿਹਾ ਕਿ ਜਦੋਂ ਆਪ ਨਹੀਂ ਬਣੀ ਸੀ ਤਾਂ ਬੀਜੇਪੀ ਵਾਲੇ ਅਤੇ ਕਾਂਗਰਸ ਵਾਲੇ ਕਹਿੰਦੇ ਸੀ ਕਿ ਸੜਕ ਤੇ ਕਾਨੂੰਨ ਨਹੀਂ ਬਣਦੇ, ਚੁਣ ਕੇ ਆਓ ਅਸੀਂ ਦਿੱਲੀ-ਪੰਜਾਬ ਵਿੱਚੋਂ ਚੁਣ ਕਿ ਆ ਗਏ ਅਤੇ ਉਹ ਸੜਕਾਂ ਤੇ ਹਨ । ਇਸੇ ਲਈ ਦਿੱਲੀ ਵਿੱਚ ਚੰਗੇ ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜ ਰਹੇ ਹਨ । ਇਹ ਨਹੀਂ ਚਾਹੁੰਦੇ ਕਿ ਬੱਚੇ ਪੜ੍ਹਨ, ਰਾਜਸਥਾਨ ਨੂੰ ਹੁਣ ਤੱਕ ਬੀਜੇਪੀ ਵਾਲੇ ਅਤੇ ਕਾਂਗਰਸ ਲੁੱਟਦੇ ਰਹੇ, ਪਰ ਹੁਣ ਭਗਵੰਤ ਮਾਨ ਨੇ ਇੱਥੇ ਝਾੜੂ ਭੇਜਿਆ ਹੈ । ਦਿੱਲੀ ਵਿੱਚ 2 ਚੁਣਾਵਾਂ ਵਿੱਚ ਕਾਂਗਰਸ ਜੀਰੋ ਹੈ, ਪੰਜਾਬ ਵਿੱਚ ਬੀਜੇਪੀ ਦੇ 2 MLA ਹਨ, ਮਤਲਬ ਕਿ 1 ਸਕੂਟਰ ਤੇ ਵੀ BJP ਵਿਧਾਨ ਸਭਾ ਜਾ ਸਕਦੀ ਹੈ । ਹੁਣ ਇਵੇਂ ਦੀ ਹੀ ਸਫਾਈ ਰਾਜਸਥਾਨ ਵਿੱਚ ਹੋਵੇਗੀ ।