ਅਹਿਮ ਖ਼ਬਰ – ਪਿਛਲੀਆਂ ਸਰਕਾਰਾਂ ਵਲੋਂ ਲਏ ਕਰਜ਼ੇ ਕਾਰਨ ਸਾਡੀਆਂ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਦੀ ਕਿਸ਼ਤ ਹੁਣ ਤੱਕ ਨਹੀਂ – ਮਾਲਵਿੰਦਰ ਕੰਗ
ਚੰਡੀਗੜ੍ਹ, 14 ਮਾਰਚ – ਆਪ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਆਪਣੇ ਸਿਸਵਾਂ ਫ਼ਾਰਮ, ਸੁੱਖ ਵਿਲਾ ਬਣਾਉਣ ਦੇ ਲਈ ਲਿਆ ਸੀ ਅਤੇ ਮਾਨ ਸਰਕਾਰ ਨੇ ਕਰਜਾ ਮਾਰਕਫੈੱਡ, ਵੇਰਕਾ ਤੇ ਗ੍ਰਾਮੀਣ ਬੈਂਕਾਂ ਵਰਗੇ ਸਹਿਕਾਰੀ ਅਦਾਰਿਆਂ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਲਿਆ ਹੈ ।
ਉਨ੍ਹਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਘਟੀਆ ਕਾਰੁਜ਼ਗਾਰੀ ਕਰਕੇ ਹੀ ਪੰਜਾਬ ‘ਤੇ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਮਾਨ ਸਰਕਾਰ ਨੇ 1 ਸਾਲ ਅੰਦਰ 16000 ਕਰੋੜ ਮੂਲ ਵਾਪਸ ਕਰਿਆ ਤੇ 20000 ਕਰੋੜ ਵਿਆਜ ਉਤਾਰਿਆ ਹੁਣ ਤੱਕ ਕੁੱਲ 36000 ਕਰੋੜ ਦਾ ਕਰਜਾ ਵਾਪਸ ਕੀਤਾ ਗਿਆ ਹੈ ਜਿਸ ਕਾਰਨ ਹੁਣ ਤੱਕ ਸਾਡੀਆਂ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਦੀ ਕਿਸ਼ਤ ਵੀ ਨਹੀਂ ਮਿਲ ਸਕੀ ।