ਅਹਿਮ ਖ਼ਬਰ – ਅੱਜ ਸੀਐਮ ਮਾਨ ਨੇ 245 ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦਿੱਤੇ
ਚੰਡੀਗੜ੍ਹ, 29 ਮਾਰਚ – ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 245 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਅਤੇ ਕਿਹਾ ਕਿ ਨੌਕਰੀਆਂ ਦੇਣ ਦਾ ਸਿਲਸਿਲਾ ਜਾਰੀ ਹੈ ਤੇ ਅੱਗੇ ਵੀ ਰਹੇਗਾ । ਉਨ੍ਹਾਂ ਨੇ ਕਿਹਾ ਅੱਜ ਸਿੱਖਿਆ ਵਿਭਾਗ ‘ਚ 245 ਨੌਜਵਾਨ ਮੁੰਡੇ-ਕੁੜੀਆਂ ਨੂੰ ਨਿਯੁਕਤੀ ਪੱਤਰ ਦਿੱਤੇ । ਹੁਣ ਤੱਕ 27,042 ਨੌਜਵਾਨਾਂ ਨੂੰ ਨੌਕਰੀਆਂ ਦੇ ਚੁੱਕੇ ਹਾਂ । ਸਰਕਾਰ ਦੀ ਪਹਿਲ ਰੁਜ਼ਗਾਰ ਹੈ । ਉਨ੍ਹਾਂ ਨੇ ਕਿਹਾ ਅਸੀਂ ਨੌਜਵਾਨਾਂ ਦੇ ਹੱਥਾਂ ‘ਚ ਕਿਤਾਬਾਂ, ਲੈਪਟਾਪ ਤੇ ਟਿਫ਼ਿਨ ਫੜਾਉਣ ਲਈ ਵਚਨਬੱਧ ਹਾਂ ।