ਵੱਡੀ ਖ਼ਬਰ – ਸਾਰੀਆਂ ਦੇਸ਼ ਵਿਰੋਧੀ ਤਾਕਤਾਂ ਸਾਨੂੰ ਸਕੂਲ-ਹਸਪਤਾਲ ਬਣਾਉਣ ਤੋਂ ਰੋਕਣਾ ਚਾਹੁੰਦੀਆਂ ਹਨ, ਸਾਰੇ ਜੇਲ੍ਹ ਜਾਣ ਲਈ ਤਿਆਰ ਰਹਿਣ – ਕੇਜਰੀਵਾਲ
ਉਨ੍ਹਾਂ ਨੇ ਕਿਹਾ ਜੇਕਰ ਕਿਸੇ ਨੂੰ ਅਹੁਦੇ ਜਾਂ ਪੈਸੇ ਦਾ ਲਾਲਚ ਹੈ ਤਾਂ ਪਾਰਟੀ ਛੱਡ ਦਿਓ
ਚੰਡੀਗੜ੍ਹ, 11 ਅਪ੍ਰੈਲ – ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੈਰਾਨੀਜਨਕ ਅਤੇ ਸ਼ਾਨਦਾਰ !! ਆਮ ਆਦਮੀ ਪਾਰਟੀ 26 ਨਵੰਬਰ 2012 ਨੂੰ ਬਣੀ ਸੀ, ਸੋਚਿਆ ਵੀ ਨਹੀਂ ਸੀ ਕਿ ਵਿਧਾਇਕ ਵੀ ਬਣ ਸਕੇਗਾ । ਅੱਜ 10.5 ਸਾਲਾਂ ‘ਚ ‘ਆਪ’ ਰਾਸ਼ਟਰੀ ਪਾਰਟੀ ਬਣ ਚੁੱਕੀ ਹੈ। ਦੇਸ਼ ਵਿਚ 1,300 ਪਾਰਟੀਆਂ ਹਨ, ਜਿਨ੍ਹਾਂ ਵਿਚੋਂ 6 ਰਾਸ਼ਟਰੀ ਹਨ, ਹੁਣ ‘ਆਪ’ ਸਮੇਤ 6 ਰਾਸ਼ਟਰੀ ਪਾਰਟੀਆਂ ਹਨ ।
ਉਨ੍ਹਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਸਾਡੇ ਕੋਲ ਨਾ ਪੈਸਾ ਸੀ, ਨਾ ਲੋਕ ਸਨ । ਅੱਜ ਵੀ ਪੈਸਾ ਨਹੀਂ ਹੈ ਪਰ ਅੱਜ ਲੋਕ ਸਾਡੇ ਨਾਲ ਹਨ । ਜੇਕਰ ਪ੍ਰਮਾਤਮਾ ਨੇ ਸਾਨੂੰ ਇੱਥੋਂ ਤੱਕ ਭੇਜਿਆ ਹੈ ਤਾਂ ਇਸ ਦੇ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੋਵੇਗਾ । ਰੱਬ ਚਾਹੁੰਦਾ ਹੈ ਕਿ ਅਸੀਂ ਕੁਝ ਕਰੀਏ । ਅਸੀਂ ‘ਆਪ’ ‘ਚ ਦੇਸ਼ ਲਈ ਮਰਨ ਲਈ ਆਏ ਹਾਂ । ਉਨ੍ਹਾਂ ਨਾਲ ਇਹ ਵੀ ਕਿਹਾ ਜੇਕਰ ਕਿਸੇ ਨੂੰ ਅਹੁਦੇ ਜਾਂ ਪੈਸੇ ਦਾ ਲਾਲਚ ਹੈ ਤਾਂ ਪਾਰਟੀ ਛੱਡ ਦਿਓ । ਸਾਰੀਆਂ ਦੇਸ਼ ਵਿਰੋਧੀ ਤਾਕਤਾਂ ਸਾਨੂੰ ਸਕੂਲ-ਹਸਪਤਾਲ ਬਣਾਉਣ ਤੋਂ ਰੋਕਣਾ ਚਾਹੁੰਦੀਆਂ ਹਨ। ਸਾਰੇ ਜੇਲ੍ਹ ਜਾਣ ਲਈ ਤਿਆਰ ਰਹਿਣ ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਮੈਨੂੰ ਸਿਸੋਦੀਆਂ ਅਤੇ ਸਤੇਂਦਰ ਜੈਨ ਦੀ ਬਹੁਤ ਯਾਦ ਆਉਂਦੀ ਹੈ, ਸਿਸੋਦੀਆ ਜੀ ਨੇ ਗਰੀਬ ਬੱਚਿਆਂ ਨੂੰ ਸੁਪਨੇ ਦੇਖਣੇ ਸਿਖਾਏ, ਸਤਿੰਦਰ ਜੈਨ ਜੀ ਨੇ ਆਮ ਜਨਤਾ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ, ਇਸੇ ਕਰਕੇ ਇਹਨਾਂ ਦੇਸ਼ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ।
ਉਨ੍ਹਾਂ ਨੇ ਕਿਹਾ ਦੇਸ਼ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਸਕੂਲਾਂ ਦੀ ਚਰਚਾ ਹੋ ਰਹੀ ਹੈ। ਸਾਡੇ ਕਰਕੇ ਵੱਡੇ ਤੋਂ ਵੱਡੇ ਲੀਡਰ ਨੂੰ ਨਕਲੀ ਜਮਾਤ ਵਿੱਚ ਬੈਠਣਾ ਪਿਆ । ਮੈਨੂੰ ਨਹੀਂ ਪਤਾ ਕਿ ਉਹ ਕਦੇ ਅਸਲੀ ਸਕੂਲ ਗਿਆ ਸੀ ਜਾਂ ਨਹੀਂ, ਪਰ ਇੱਕ ਦਿਨ ਉਸਨੂੰ ਅਸਲ ਸਕੂਲ ਵਿੱਚ ਜ਼ਰੂਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ 10 ਸਾਲਾਂ ਦੇ ਸੰਘਰਸ਼ ਅਤੇ ਇਮਾਨਦਾਰੀ ਦਾ ਸਫ਼ਰ ਹੁਣ ਦੇਸ਼ ‘ਚ, ਸਕੂਲਾਂ ਦੀ ਰਾਜਨੀਤੀ ‘ਆਪ’ ਦਾ ਪ੍ਰਭਾਵ
ਉਨ੍ਹਾਂ ਨੇ ਕਿਹਾ ਕਿ ਅਸੀਂ ਦਿੱਲੀ, ਪੰਜਾਬ, ਗੁਜਰਾਤ ਵਿੱਚ ਕੰਮ ਕਰਕੇ ਵੋਟਾਂ ਮੰਗੀਆਂ । ਪਹਿਲੀ ਵਾਰ ਅਸੀਂ ਦੇਸ਼ ਨੂੰ ਸਕਾਰਾਤਮਕ ਰਾਜਨੀਤੀ ਦਿੱਤੀ ਹੈ, ਲੜਾਈ-ਝਗੜੇ, ਗੁੰਡਾਗਰਦੀ ਨਕਾਰਾਤਮਕ ਰਾਜਨੀਤੀ ਹੈ, ਜੇਕਰ ਤੁਸੀਂ ਭਾਰਤ ਨੂੰ ਨੰਬਰ 1 ਬਣਾਉਣਾ ਚਾਹੁੰਦੇ ਹੋ ਤਾਂ 98710-10101 ‘ਤੇ ਮਿਸ ਕਾਲ ਕਰੋ ਅਤੇ AAP ਵਿੱਚ ਸ਼ਾਮਲ ਹੋਵੋ ।