ਅਹਿਮ ਖ਼ਬਰ – ਬਠਿੰਡਾ ਵਿੱਚ ਫਿਰ ਚੱਲੀ ਗੋਲੀ, ਗੋਲੀ ਲੱਗਣ ਨਾਲ ਫੌਜੀ ਜਵਾਨ ਦੀ ਹੋਈ ਮੌਤ, ਪੜ੍ਹੋ ਪੂਰੀ ਖ਼ਬਰ
ਬਠਿੰਡਾ, 13 ਅਪ੍ਰੈਲ – ਬਠਿੰਡਾ ਮਿਲਟਰੀ ਸਟੇਸ਼ਨ ਵਿੱਚ ਇੱਕ ਹੋਰ ਫੌਜੀ ਜਵਾਨ ਦੀ ਮੌਤ ਗੋਲੀ ਲੱਗਣ ਨਾਲ ਹੋਈ । ਦੱਸ ਦਈਏ ਕਿ ਪਹਿਲਾਂ 4 ਫੌਜੀਆਂ ਦੀ ਮੌਤ ਹੁਣ ਫਿਰ ਇਕ ਹੋਰ ਫੌਜੀ ਦੀ ਮੌਤ ਹੋਈ । ਪੁਲਿਸ ਮੁਤਾਬਕ ਇਹ ਘਟਨਾ ਡਿਊਟੀ ਸਮੇਂ ਦਰਮਿਆਨ ਵਾਪਰੀ ਹੈ ‘ਤੇ ਕਿਹਾ ਜਾ ਰਿਹਾ ਹੈ ਕਿ ਜਵਾਨ ਨੂੰ ਅਚਾਨਕ ਗੋਲੀ ਲੱਗੀ ਹੈ, ਜਿਸ ਕਾਰਨ ਉਸ ਦੀ ਉੱਥੇ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਸਾਰੀ ਕੱਲ੍ਹ ਨੂੰ ਰਾਤੇ ਦੇ ਸਮੇਂ ਵਾਪਰੀ ਦੱਸੀ ਜਾ ਰਹੀ ਹੈ । ਫੌਜ ਦੇ ਅਧਿਕਾਰੀਆਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।