Breaking- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਫਰੀਦਕੋਟ ਦੇ ਡਾਕਟਰ ਸਾਥੀਆਂ ਨੇ ਕੀਤੀ ਅਹਿਮ ਮੀਟਿੰਗ
ਫਰੀਦਕੋਟ, 18 ਅਪ੍ਰੈਲ – (ਪੰਜਾਬ ਡਾਇਰੀ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਦੀ ਪ੍ਰਧਾਨਗੀ ਹੇਠ ਸਥਾਨਕ ਰੈਸਟ ਹਾਊਸ ( ਸਰਕਟ ਹਾਊਸ ) ਫਰੀਦਕੋਟ ਵਿਖੇ ਹੋਈ, ਜਿਸ ਵਿਚ ਵੱਡੀ ਗਿਣਤੀ ਵਿੱਚ ਡਾ ਸਾਥੀਆਂ ਨੇ ਹਾਜ਼ਰੀ ਭਰੀ, ਬਲਾਕ ਪ੍ਰਧਾਨ ਡਾਕਟਰ ਅੰਮਿ੍ਤਪਾਲ ਸਿੰਘ ਟਹਿਣਾ ਨੇ ਬਲਾਕ ਵਿੱਚ ਏਕਤਾ ਬਣਾਏ ਰੱਖਣ ਦੀ ਅਪੀਲ ਵੀ ਕੀਤੀ, ਅਤੇ ਉਨਾਂ ਸਾਰੇ ਡਾ ਸਾਥੀਆਂ ਨੂੰ ਸਖ਼ਤ ਹਿਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਵੀ ਸਾਥੀਆਂ ਦੀਆਂ 3 ਗੈਰ ਹਾਜ਼ਰੀਆਂ ਹੋਣਗੀਆਂ ਉਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਬਲਾਕ ਪ੍ਰਧਾਨ ਨੇ ਸਾਰੇ ਡਾ ਸਾਥੀਆਂ ਨੂੰ ਆਪਣੇ ਕਲੀਨਿਕ ਦੀ ਸਾਫ ਸਫਾਈ ਰੱਖਣ ਦੀ ਵੀ ਹਦਾਇਤ ਕੀਤੀ, ਇਸ ਮੌਕੇ ਬਲਾਕ ਪ੍ਰਧਾਨ ਡਾ ਅੰਮ੍ਰਿਤਪਾਲ ਸਿੰਘ ਟਹਿਣਾ ਨੇ ਕਿਹਾ ਕਿ ਇੱਕ ਵਾਰ ਫਿਰ ਕਰੋਨਾ ਐਕਟਿਵ ਕੇਸ ਵਧ ਰਹੇ ਹਨ ਉਥੇ ਹੀ ਮਰੀਜ਼ਾਂ ਦੇ ਨਾਲ਼ ਨਾਲ਼ ਡਾ ਸਾਥੀਆਂ ਨੂੰ ਆਪਣਾ ਵੀ ਪੂਰਾ ਖਿਆਲ ਰੱਖਣਾ ਚਾਹੀਦਾ ਹੈ, ਅਗਰ ਕਿਸੇ ਮਰੀਜ਼ ਵਿੱਚ ਕਰੋਨਾ ਦੇ ਲੱਛਣ ਦਿਖਾਈ ਦੇਣ ਤਾਂ ਉਸ ਨੂੰ ਸਿਵਲ ਹਸਪਤਾਲ ਫਰੀਦਕੋਟ ਵਿਖੇ ਭੇਜਿਆ ਜਾਵੇ ਤਾਂ ਜ਼ੋ ਰਹਿੰਦੇ ਸਮੇਂ ਮਰੀਜ਼ ਆਪਣਾ ਸਹੀ ਇਲਾਜ ਅਤੇ ਚੈਕ ਅਪ ਕਰਵਾ ਸਕੇ, ਇਸ ਮੌਕੇ ਡਾਕਟਰ ਸੇਵਕ ਸਿੰਘ ਬਰਾੜ ਮੀਤ ਪ੍ਰਧਾਨ ਡਾਕਟਰ ਕੁਲਵੰਤ ਸਿੰਘ ਸਕਤਰ ਬਲਾਕ ਕੈਸ਼ੀਅਰ ਡਾਕਟਰ ਗੁਰਮੀਤ ਸਿੰਘ ਢੁੱਡੀ ਡਾਕਟਰ ਪ੍ਹੇਮ ਸਿੰਘ ਢੁੱਡੀ ਡਾਕਟਰ ਰਜਿੰਦਰ ਅਰੋੜਾ ਡਾਕਟਰ ਗਰਪ੍ਹੀਤ ਸਿੰਘ ਡਾਕਟਰ ਪਰਵਿੰਦਰ ਕੰਧਾਰੀ ਤੇ ਵੱਡੀ ਗਿਣਤੀ ਵਿੱਚ ਡਾ ਸਾਥੀ ਹਾਜ਼ਰ ਸਨ। ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਡਾ ਯਸ਼ਪਾਲ ਗੁਲਾਟੀ ਨੇ ਦਿੱਤੀ।