ਸਰਕਾਰੀ ਮਿਡਲ ਸਕੂਲ ਜੀਵਨ ਨਗਰ ਦੇ ਰਕਸ਼ਮ ਨੇ ਜ਼ਿਲੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਰਚਿਆ ਇਤਿਹਾਸ
ਫਰੀਦਕੋਟ, 29 ਅਪ੍ਰੈਲ (ਪੰਜਾਬ ਡਾਇਰੀ)- ਸਰਕਾਰੀ ਮਿਡਲ ਸਕੂਲ ਜੀਵਨ ਨਗਰ ਫ਼ਰੀਦਕੋਟ ਦੀ ਗਲੀ ਨੰਬਰ 10 ’ਚ ਰਹਿਣ ਵਾਲੇ ਰਕਸ਼ਮ ਪੁੱਤਰ ਸ਼ਤੀਸ਼ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਦੇ ਨਤੀਜੇ ’ਚ ਰਾਜ ਭਰ ’ਚ 600 ’ਚੋਂ 598 ਅੰਕ, 99.67 ਪ੍ਰਤੀਸ਼ਤ ਪ੍ਰਾਪਤ ਕਰਕੇ ਪੰਜਾਬ ਦੀ ਮੈਰਿਟ ’ਚ ਦੂਜਾ ਅਤੇ ਜ਼ਿਲੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਰਕਾਰੀ ਮਿਡਲ ਸਕੂਲ ਜੀਵਨ ਨਗਰ ਦੇ ਮੁਖੀ ਕਿਰਨਦੀਪ ਕੌਰ ਨੇ ਦੱਸਿਆ ਕਿ ਵਿਦਿਆਰਥ ਸਕਸ਼ਮ ਪੜਾਈ ’ਚ ਬਹੁਤ ਹੁਸ਼ਿਆਰ ਹੈ। ਸਾਨੂੰ ਉਮੀਦ ’ਚ ਕਿ ਸ਼ਾਨਦਾਰ ਅੰਕ ਪ੍ਰਾਪਤ ਕਰੇਗਾ। ਉਨ੍ਹਾਂ ਕਿਹ ਸਕਸ਼ਮ ਦੀ ਇਸ ਪ੍ਰਾਪਤੀ ’ਚ ਉਸ ਦੇ ਨਾਲ-ਨਾਲ ਉਸ ਦੇ ਦਾਦੀ, ਚਾਚਾ-ਚਾਚੀ, ਅਧਿਆਪਕਾਂ ’ਚੋਂ ਜਮਾਤ ਇੰਚਰਜ ਰੇਖਾ ਰਾਣੀ, ਵਿਸ਼ਾਲੀ ਸ਼ਰਮਾ, ਰੀਤੂ ਬਾਲਾ, ਪਿਨਾਜ ਸੇਠੀ, ਕੰਪਿਊਟਰ ਅਧਿਆਪਕ ਮਨੀਸ਼ ਸ਼ਰਮਾ ਦਾ ਯੋਗਦਾਨ ਹੈ। ਉਨ੍ਹਾਂ ਦੱਸਿਆ ਕਿ ਅੱਜ ਨਤੀਜਾ ਐਲਾਨ ਹੋਣ ਉਪਰੰਤ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਰਕਸ਼ਮ ਦੀ ਇਸ ਪ੍ਰਾਪਤੀ ਤੇ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ-ਸੈਕੰਡਰੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਵਨ ਕੁਮਾਰ ਨੇ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ।