ਪਾਵਰਕਾਮ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ
ਫਰੀਦਕੋਟ, 1 ਮਈ (ਪੰਜਾਬ ਡਾਇਰੀ)- ਫਰੀਦਕੋਟ ਵਿਖੇ ਸਰਕਲ ਦਫਤਰ ਪਾਵਰਕਾਮ ਵਿਖੇ ਸਰਕਲ ਸਕੱਤਰ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਮਜ਼ਦਰ ਦਿਵਸ ਨੂੰ ਸਮਰਪਿਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਮੀਟਿੰਗ ਦੀ ਸ਼ੁਰੂਆਤ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਾਥੀ ਰਣਜੀਤ ਸਿੰਘ ਨੰਗਲ ਡਵੀਜ਼ਨ ਫਰੀਦਕੋਟ ਨੇ ਦੱਸਿਆ ਕਿ 1 ਮਈ 1886 ਨੂੰ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਸ਼ਿਕਾਗੋ ਦੀ ਮਜਦੂਰ ਜਮਾਤ ਵੱਲੋਂ ਮੁੱਖ ਤੌਰ ਤੇ 8 ਘੰਟੇ ਦੀ ਕੰਮ ਦਿਹਾੜੀ ਦੀ ਮੰਗ ਨੂੰ ਲੈ ਕੇ ਬੇਮਿਸਾਲ ਹੜਤਾਲ ਕੀਤੀ ਗਈ। ਇਸ ਦੋਰਾਨ ਤਿੰਨ ਤੇ ਚਾਰ ਨੂੰ ਅਮਨ ਅਮਾਨ ਨਾਲ ਲੰਘੇ , ਇਸ ਹੜਤਾਲ ਦੌਰਾਨ ਹੀ ਚਾਰ ਮਈ ਨੂੰ ਕੀਤੇ ਗਏ ਭਾਰੀ ਮੁਜਾਹਰਿਆਂ ਅੰਦਰ ਅਮਰੀਕੀ ਸਰਮਾਏਦਾਰੀ ਜਮਾਤ ਅਤੇ ਪੀਟਰ ਗੁੰਡਿਆਂ ਵੱਲੋਂ ਖੇਡੀ ਗਈ ਖੂਨੀ ਹੋਲੀ ਵਿਚ ਸੱਤ ਮਜਦੂਰ ਸ਼ਹੀਦ ਹੋਏ ਅਤੇ ਬਾਕੀ ਨੂੰ ਗ੍ਰਿਫਤਾਰ ਕੀਤੇ ਗਏ, ਚਾਰ ਮਜਦੂਰ ਆਗੂਆਂ ਸਪਾਈਸ, ਪਾਰਸਨਜ਼, ਈਸ਼ਰ ਤੇ ਏਂਗਜ਼ਲ ਨੂੰ ਝੂਠਾ ਮੁਕੱਦਮਾ ਚਲਾ ਕੇਸ ਝੂਠੀਆਂ ਗਵਾਹੀਆਂ ਦੇ ਆਧਾਰ ਤੇ 11 ਨਵੰਬਰ 1887 ਨੂੰ ਫਾਂਸੀ ਤੇ ਲਟਕਾਇਆ ਗਿਆ। ਹੋਰਨਾਂ ਅਨੇਕਾਂ ਆਗੂਆਂ ਨੂੰ ਲੰਬੀਆਂ ਸਜਾਵਾਂ ਸੁਣਾਈਆਂ ਗਈਆਂ। ਉਸ ਸਮੇਂ ਮਜਦੂਰ ਲਹਿਰ ਦੀ ਅਗਵਾਈ ਕਰਨ ਵਾਲੀ ਜਥੇਬੰਦੀ ‘ਅਮਰੀਕੀ ਫੈਡਰੇਸ਼ਨ ਆਫ ਲੇਬਰ’ਵੱਲੋਂ 1 ਮਈ 1890 ਨੂੰ ਕੌਮਾਂਤਰੀ ਮੁਜਾਹਰੇ ਦੇ ਦਿਨ ਵਜੋਂ ਮਨਾਉਣ ਦੇ ਫੈਸਲੇ ਤੋਂ ਬਾਅਦ ‘ਪਹਿਲੀ ਮਈ ਦਾ ਦਿਹਾੜਾ”ਕੌਮਾਂਤਰੀ ਮਜਦੂਰ ਦਿਹਾੜੇ’ ਵਜੋਂ ਦੁਨੀਆਂ ਭਰ ਦੀ ਮਜਦੂਰ ਜਮਾਤ ਤੇ ਦੱਬੇ-ਕੁਚਲੇ ਲੋਕਾਂ ਦਾ ਕੌਮਾਂਤਰੀ ਤਿਉਹਾਰ ਦਾ ਰੂਪ ਧਾਰਨ ਕਰ ਗਿਆ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਮਿੱਠੂ ਸਿੰਘ ਡਵੀਜ਼ਨ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਸਰਬਜੀਤ ਸਿੰਘ ਸਕੱਤਰ ਸਬ ਅਰਬਨ ਸਬ ਡਵੀਜ਼ਨ ਹਰਬੰਸ ਸਿੰਘ ਪ੍ਰਧਾਨ ਸਿਟੀ ਸਬ ਡਵੀਜ਼ਨ ਨਸੀਬ ਚੰਦ ਕੈਸ਼ੀਅਰ ਹਰਜੋਗਿੰਦਰ ਸਿੰਘ ਵਿਜੇ ਕੁਮਾਰ ਧਰਮਵੀਰ ਸਿੰਘ ਨੇ ਸੰਬੋਧਨ ਕੀਤਾ।