ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਮਾਂ ਬਦਲਣ ਬਾਰੇ ਸਿੱਖਿਆ ਮੰਤਰੀ ਨੇ ਦਿੱਤਾ ਜਵਾਬ
ਚੰਡੀਗੜ੍ਹ, 5 ਮਈ (ਪੰਜਾਬ ਡਾਇਰੀ)- ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਭਗਵੰਤ ਮਾਨ ਸਰਕਾਰ ਦੇ ਵਲੋਂ 2 ਮਈ ਤੋਂ ਬਦਲ ਦਿੱਤਾ ਗਿਆ ਹੈ। ਹੁਣ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰੇ ਦੋ ਵਜੇ ਤੱਕ ਖੁੱਲ੍ਹ ਰਹੇ ਹਨ। ਦਫ਼ਤਰਾਂ ਦੇ ਬਦਲੇ ਸਮੇਂ ਦੇ ਕਾਰਨ ਲੇਡੀ ਮੁਲਾਜ਼ਮਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਿਉਂਕਿ ਲੇਡੀ ਮੁਲਾਜ਼ਮਾਂ ਦੇ ਬੱਚਿਆਂ ਦੇ ਸਕੂਲ ਦੇ ਸਮੇਂ ਅਤੇ ਦਫ਼ਤਰੀ ਸਮੇਂ ਵਿਚ ਅੱਧੇ ਤੋਂ ਪੌਣੇ ਘੰਟੇ ਦਾ ਫ਼ਰਕ ਹੈ। ਇਸੇ ਵਿਚਕਾਰ ਹੀ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਨ ਵਾਲੀਆਂ ਬਹੁਤੀਆਂ ਔਰਤ ਮੁਲਾਜ਼ਮਾਂ ਦੀ ਮੰਗ ਹੈ ਕਿ, ਸਕੂਲਾਂ ਦਾ ਸਮਾਂ ਵੀ ਬਦਲਿਆ ਜਾਵੇ।
ਉਧਰ ਦੂਜੇ ਪਾਸੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਹੈ ਕਿ, ਫਿਲਹਾਲ ਸਕੂਲਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਦਾ ਹੀ ਰਹੇਗਾ।
ਸਕੂਲਾਂ ਦਾ ਸਮਾਂ ਤਾਂ, ਪਹਿਲਾਂ ਐੱਡਜੈਸਟਮੈਂਟ ਦੇ ਹਿਸਾਬ ਨਾਲ ਠੀਕ ਸੀ, ਪਰ ਹੁਣ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਕਾਰਨ ਮੁਲਾਜ਼ਮ ਨਾ ਤਾਂ ਆਪਣੇ ਬੱਚਿਆਂ ਨੂੰ ਸਮੇਂ ਸਿਰ ਸਕੂਲ ਛੱਡ ਕੇ ਆ ਰਹੇ ਹਨ ਅਤੇ ਨਾ ਹੀ ਖੁਦ ਦਫ਼ਤਰ ਸਮੇਂ ਸਿਰ ਪੁੱਜ ਰਹੇ ਹਨ।
ਦੱਸ ਦਈਏ ਕਿ, ਸਿੱਖਿਆ ਵਿਭਾਗ ਦੇ ਵੱਖੋ ਵੱਖ ਦਫ਼ਤਰਾਂ ਵਿਚ ਨੌਕਰੀ ਕਰਨ ਵਾਲੇ ਸਟਾਫ਼ ਦੀ ਵੀ ਮੰਗ ਹੈ ਕਿ, ਸਰਕਾਰੀ ਸਕੂਲਾਂ ਦੇ ਸਮੇਂ ਵਿਚ ਵੀ ਤਬਦੀਲੀ ਕੀਤੀ ਜਾਵੇ।
ਦੂਜੇ ਪਾਸੇ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਹੈ ਕਿ, ਫਿਲਹਾਲ ਸਕੂਲਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਦੁਪਹਿਰ ਦੋ ਵਜੇ ਦਾ ਹੀ ਰਹੇਗਾ।
ਸਿੱਖਿਆ ਮੰਤਰੀ ਨੇ ਤਰਕ ਦਿੱਤਾ ਕਿ, ਮੌਸਮ ਹਾਲੇ ਠੀਕ ਹੈ, ਇਸ ਲਈ ਸਕੂਲਾਂ ਦੇ ਸਮੇਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ, ਅਗਲੇ ਦਿਨਾਂ ਵਿਚ ਸਕੂਲਾਂ ਦਾ ਸਮਾਂ ਬਦਲ ਸਕਦਾ ਹੈ ਅਤੇ ਅਸੀਂ ਇਸ ਤੇ ਸਿਰਫ਼ ਹਾਲੇ ਵਿਚਾਰ ਕਰ ਰਹੇ ਹਾਂ।