ਲਿਟਲ ਕਿੰਗਡਮ ਪਲੇਅ ਵੇ ਸਕੂਲ ਵਿੱਚ ਮਾਂ ਦਿਵਸ ਮਨਾਇਆ
ਫਰੀਦਕੋਟ 12 ਮਈ (ਪੰਜਾਬ ਡਾਇਰੀ)- ਆਦਰਸ਼ ਨਗਰ ਸਥਿਤ ਲਿਟਲ ਕਿੰਗਡਮ ਪਲੇਅ ਵੇ ਸਕੂਲ ਫਰੀਦਕੋਟ ਵਿੱਚ ਮਾਂ ਦਿਵਸ ਮਨਾਇਆ ਗਿਆ। ਜਿਸ ਵਿਚ ਨੰਨੇ ਮੁੰਨੇ ਬੱਚਿਆਂ ਵੱਲੋਂ ਖੂਬਸੂਰਤ ਰੰਗਦਾਰ ਕਾਰਡ ਤਿਆਰ ਕੀਤਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਅਮਰਜੀਤ ਕੌਰ ਨੇ ਮਾਂ ਦਾ ਬੱਚਿਆ ਦੀ ਜ਼ਿੰਦਗੀ ਵਿਚ ਰੋਲ ਅਤੇ ਉਸ ਦੀਆਂ ਜਿੰਮੇਵਾਰੀਆ ਤੇ ਵਿਚਾਰ ਚਰਚਾ ਕੀਤੀ ਗਈ । ਬੱਚਿਆਂ ਵਲੋਂ ਕਾਰਡ ਵਿਚ ਰੰਗ ਭਰੇ ਗਏ। ਇਹ ਕਾਰਡ ਬੱਚਿਆਂ ਵੱਲੋਂ ਉਹਨਾਂ ਦੀ ਮਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਮੈਡਮ ਮਨਪ੍ਰੀਤ ਕੌਰ ਅਤੇ ਦਲਜੀਤ ਕੌਰ ਹਾਜਰ ਸਨ।