ਹਰਭਜਨ ਸਿੰਘ ਈਟੀਓ ਨੇ ਗੁਰਦਾਸਪੁਰ ਦੇ ਬਿਜਲੀ ਬੋਰਡ ਦਫ਼ਤਰ ਦਾ ਕੀਤਾ ਦੌਰਾ
ਗੁਰਦਾਸਪੁਰ, 19 ਮਈ (ਬਾਬੂਸ਼ਾਹੀ)- ਕੈਬਿਨੇਟ ਮੰਤਰੀ ਪੰਜਾਬ ਹਰਭਜਨ ਸਿੰਘ ਈਟੀਓ ਨੇਂ ਗੁਰਦਾਸਪੁਰ ਜੇਲ੍ਹ ਰੋਡ ਤੇ ਸਥਿਤ ਐਸ ਸੀ ਬਿਜਲੀ ਬੋਰਡ ਦੇ ਦਫਤਰ ਮਾਰਿਆ ਅਚਨਚੇਤ ਛਾਪਾ ਚੈਕ ਕੀਤੀ, ਮੁਲਾਜ਼ਮਾਂ ਦੀ ਹਾਜਰੀ,ਲੋਕਾਂ ਕੋਲੋਂ ਪੁੱਛਿਆ ਕਿ ਕੰਮ ਹੋਇਆ ਕੇ ਨਹੀਂ ਅਤੇ ਕੰਮ ਕਰਵਾਉਣ ਲਈ ਪੈਸੇ ਤਾਂ ਨਹੀਂ ਦੇਣੇ ਪੈਂਦੇ। ਉਨ੍ਹਾਂ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ ਦਾਂ ਸੀਜ਼ਨ ਸ਼ੁਰੂ ਹੋ ਰਿਹਾ ਹੈ ਉਸ ਲਈ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਲਈ ਬਿਜਲੀ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਇਹ ਰੁਟੀਨ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।