ਅੰਮ੍ਰਿਤਸਰ ‘ਚ 2 ਪਾਕਿਸਤਾਨੀ ਡਰੋਨ ਡੇਗੇ
पाकिस्तान के एक ड्रोन ने भारतीय हवाई क्षेत्र का उल्लंघन किया मगर अमृतसर सेक्टर के BSF जवानों द्वारा उसे रोक दिया गया। तलाशी कर उस ड्रोन को बरामद कर लिया गया, तलाश अभियान जारी है: BSF पंजाब फ्रंटियर pic.twitter.com/rH76nefhAW
— ANI_HindiNews (@AHindinews) May 19, 2023
ਅੰਮਿ੍ਤਸਰ, 20 ਮਈ (ਬਾਬੂਸ਼ਾਹੀ)- ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਇੱਕੋ ਰਾਤ ਵਿੱਚ ਦੋ ਪਾਕਿ ਡਰੋਨਾਂ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਵੇਂ ਡਰੋਨ ਇੱਕੋ ਕਿਸਮ ਦੇ ਹਨ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਿੱਚੋਂ ਹੈਰੋਇਨ ਦੀ ਇੱਕ ਖੇਪ ਵੀ ਬਰਾਮਦ ਕੀਤੀ ਹੈ। ਡਰੋਨ ਮਿਲਣ ਤੋਂ ਬਾਅਦ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੋਵੇਂ ਡਰੋਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਧਾਰੀਵਾਲ ਅਤੇ ਰਤਨ ਖੁਰਦ ਇਲਾਕੇ ਵਿੱਚ ਸੁੱਟੇ ਹਨ। ਬੀਐਸਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਡਰੋਨ ਪਿੰਡ ਉਧਰ ਧਾਰੀਵਾਲ ਨੇੜੇ ਘੁੰਮਦਾ ਦੇਖਿਆ ਗਿਆ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।