CM ਭਗਵੰਤ ਮਾਨ ਨੇ ਸਾਬਕਾ ਸੀਐਮ ਚੰਨੀ ‘ਤੇ ਲਾਇਆ ਨਿਸ਼ਾਨਾ
ਚੰਡੀਗੜ੍ਹ, 22 ਮਈ (ਨਿਊਜ 18)- ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਲਾਇਆ ਹੈ।ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਜਦੋਂ ਉਹ ਧਰਮਸ਼ਾਲਾ ‘ਚ ਮੈਚ ਦੇਖਣ ਗਏ ਤਾਂ ਉਨ੍ਹਾਂ ਨੂੰ ਇੱਕ ਖਿਡਾਰੀ ਮਿਲਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਿਆ ਸੀ ਤਾਂ ਕੈਪਟਨ ਨੇ ਕਿਹਾ ਤੁਹਾਡਾ ਕੰਮ ਹੋ ਜਾਵੇਗਾ। ਪਰ ਉਸ ਤੋਂ ਬਾਅਦ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਦਿੱਤਾ ਸੀ।
ਸੀਐਮ ਮਾਨ ਨੇ ਦੱਸਿਆ ਕਿ ਉਸ ਤੋਂ ਬਾਅਦ ਜਦੋਂ ਉਹ ਖਿਡਾਰੀ ਚਰਨਜੀਤ ਸਿੰਘ ਚੰਨੀ ਸੀਐਮ ਬਣੇ ਤਾਂ ਉਹ ਚੰਨੀ ਨੂੰ ਮਿਲਿਆ ਤਾਂ ਚੰਨੀ ਨੇ ਕਿਹਾ ਤੁਸੀਂ ਮੇਰੇ ਭਾਣਜੇ ਨੂੰ ਮਿਲੋ। ਜਦੋਂ ਭਾਣਜੇ ਨੂੰ ਮਿਲੇ ਤਾਂ ਉਨ੍ਹਾਂ ਕਿਹਾ ਦੋ ਲੱਗੇਗਾ। ਅਸੀਂ ਸੋਚਿਆ ਦੋ ਲੱਖ ਆਖ ਰਹੇ ਹਨ। ਅਸੀਂ 2 ਲੱਖ ਲੈ ਕੇ ਚਲੇ ਗਏ ਪਰ ਉਨ੍ਹਾਂ ਸਾਨੂੰ ਗਾਲਾਂ ਕੱਢੀਆਂ ਅਤੇ ਕਿਹਾ ਕਿ ਦੋ ਮਤਲਬ ਦੋ ਕਰੋੜ ਹੁੰਦਾ ਹੈ। ਫਿਰ ਵੀ ਇਹ ਲੋਕ ਕਹਿੰਦੇ ਹਨ ਕਿ ਅਸੀਂ ਗਰੀਬ ਹਾਂ, ਜਦੋਂ ਵਿਜੀਲੈਂਸ ਇਨ੍ਹਾਂ ਦੇ ਘਰ ਜਾਂਦੀ ਹੈ ਤਾਂ ਕਹਿੰਦੇ ਹਨ ਕਿ ਵਿਜੀਲੈਂਸ ਗਰੀਬਾਂ ਦੇ ਘਰ ਜਾ ਰਹੀ ਹੈ। ਕੀ ਵਿਜੀਲੈਂਸ ਕਦੇ ਗਰੀਬਾਂ ਦੇ ਘਰ ਗਈ ਹੈ।