ਪੁਲਿਸ ਖਿਲਾਫ਼ ਧਰਨਾ ਦੇ ਰਹੇ ਸੀ ਵਕੀਲ ਤੇ 4 ਨੌਜਵਾਨਾਂ ਨੇ ਕਰ ਦਿੱਤਾ ਹਮਲਾ
* ਪੁਲਸ ਵਲੋ ਤਿੰਨ ਨੌਜਵਾਨ ਕਾਬੂ
ਅੰਮ੍ਰਿਤਸਰ, 29 ਮਈ (ਬਾਬੂਸ਼ਾਹੀ)- ਸਵੇਰ ਤੋਂ ਅੰਮ੍ਰਿਤਸਰ ਕਚਹਿਰੀ ਦੇ ਬਾਹਰ ਧਰਨੇ ਤੇ ਬੈਠੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਸਾਹਨੀ ‘ਤੇ 3 ਕਾਰ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਆਰੋਪ ਲਾਇਆ ਕਿ ਹਮਲਾਵਰਾਂ ਦੀ ਗਿਣਤੀ 4 ਸੀ ਤੇ ਦੋ ਹਮਲਾਵਰ ਇਕ ਕਾਰ ‘ਚ ਆਏ ਸਨ ਵਕੀਲਾਂ ਨੇ ਕਾਰ ਤੇ ਬਾਈਕ ਨੂੰ ਕਬਜ਼ੇ ‘ਚ ਲੈ ਲਿਆ ਹੈ।
ਵਕੀਲਾਂ ਨੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਜਦਕਿ ਦੋ ਆਰੋਪੀ ਫਰਾਰ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਦੀਪ ਸੈਣੀ ਨੇ ਦੱਸਿਆ ਕਿ ਧਰਨੇ ਦੇ ਉਪਰ ਬੈਠੇ ਉਹਨਾਂ ਦੇ ਉਪਰ ਕੁਝ ਨੌਜਵਾਨਾਂ ਵੱਲੋਂ ਜਿਸ ਰਾਹੀਂ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਦੇ ਧਰਨੇ ਤੇ ਬੈਠੇ ਵਕੀਲਾਂ ਵੱਲੋਂ ਉਨ੍ਹਾਂ ਨੌਜਵਾਨਾਂ ਨਾਲ ਕੁੱਟਮਾਰ ਵੀ ਕੀਤੀ ਗਈ ਹੈ ਜਿਸ ਦੀ ਕਿ ਵੀਡੀਓ ਵੀ ਬਣੀ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਨੌਜਵਾਨਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਉਦੋਂ ਪੁਲਸ ਵੀ ਉੱਥੇ ਮੌਜੂਦ ਸੀ ਲੇਕਿਨ ਪੁਲਿਸ ਉਨ੍ਹਾਂ ਨੌਜਵਾਨਾਂ ਨੂੰ ਨਹੀਂ ਸੀ ਗ੍ਰਿਫ਼ਤਾਰ ਆ ਰਹੀ ਇਸਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਦਿਖਾਈ ਨਹੀਂ ਦੇ ਰਿਹਾ ਕੋਈ ਵੀ ਵਿਅਕਤੀ ਜ਼ਿਲ੍ਹਾ ਕਚਹਿਰੀ ਵਿੱਚ ਆ ਕੇ ਕਿਸੇ ਵੀ ਵੱਡੀ ਘਟਨਾ ਨੂੰ ਅੰਜਾਮ ਦੇ ਕੇ ਜਾ ਸਕਦਾ ਹੈ ਕਿ ਪੁਲਸ ਹੱਥ ਤੇ ਹੱਥ ਰੱਖ ਕੇ ਬੈਠੀ ਹੋਈ ਹੈ।
ਵਕੀਲਾਂ ਵਿਚਾਲੇ ਹੋਈ ਨੌਜਵਾਨਾਂ ਦੀ ਝੜਪ ਤੋਂ ਬਾਅਦ ਪੁਲਸ ਵੱਲੋਂ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਇਸ ਮਾਮਲੇ ਵਿਚ ਏਡੀਸੀਪੀ ਅਮਨਦੀਪ ਕੌਰ ਮੌਕੇ ‘ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ