ਸਪੈਸ਼ਲ ਸੈਸ਼ਨ: ਕਾਂਗਰਸ ਦਾ ਵਾਕ ਆਊਟ
Advertisement
ਚੰਡੀਗੜ੍ਹ, 20 ਜੂਨ (ਬਾਬੂਸ਼ਾਹੀ)- ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੀ ਸ਼ੁਰੂਆਤ ਦੇ ਬਾਅਦ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸੀ ਵਿਧਾਇਕਾਂ ਨੇ ਵਾਕ ਆਊਟ ਕਰ ਦਿੱਤਾ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਸਦਨ ਵਿਚ ਪ੍ਰਤਾਪ ਸਿੰਘ ਬਾਜਵਾ ਨੇ ਸਪੈਸ਼ਲ ਸੈਸ਼ਨ ’ਤੇ ਸਵਾਲ ਚੁੱਕਿਆ ਅਤੇ ਕਿਹਾ ਕਿ ਸਰਕਾਰ ਵਾਰ ਵਾਰ ਸਪੈਸ਼ਲ ਸੈਸ਼ਨ ਸੱਦ ਲੈਂਦੀ ਹੈ ਜਿਸਦਾ ਮਕਸਦ ਵੀ ਸਪਸ਼ਟ ਨਹੀਂ। ਉਹਨਾਂ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਮਾਮਲੇ ਵਿਚ ਸੱਦੇ ਸੈਸ਼ਨ ਦੇ ਮਾਮਲੇ ਵਿਚ ਹੋਈ ਕਾਰਵਾਈ ਦੀ ਰਿਪੋਰਟ ਮੰਗੀ ਤਾਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾਕਿ ਕਾਰਵਾਈ ਰਿਪੋਰਟ ਵਿਧਾਨ ਸਭਾਵਿਚ ਨਹੀਂ ਆਉਂਦੀ ਅਤੇ ਐਫ ਆਈ ਆਰ ਦਰਜ ਹੋਣ ਮਗਰੋਂ ਕਾਰਵਾਈ ਅਦਾਲਤ ਵਿਚ ਪਹੁੰਚੀ ਹੈ।