ਅੰਮ੍ਰਿਤਸਰ ਇੱਕ ਵਾਰ ਫਿਰ ਗੂੰਜਿਆ ਸ਼ਹਿਰ ਗੋਲੀਆਂ ਦੇ ਖੜਾਕੇ ਨਾਲ
Advertisement
* ਕਚਹਿਰੀ ਚੌਂਕ ਲਾਗੇ ਇਕ ਗੱਡੀ ਸਵਾਰ ਨੌਜਵਾਨਾਂ ‘ਤੇ ਚੱਲੀਆਂ ਤਾਬੜ ਤੋੜ ਗੋਲੀਆਂ
ਅੰਮ੍ਰਿਤਸਰ, 30 ਜੂਨ (ਬਾਬੂਸ਼ਾਹੀ)- ਅੰਮ੍ਰਿਤਸਰ ‘ਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਗੋਲਾਬਾਰੀ ਵਿੱਚ ਇਕ ਨੌਜਵਾਨ ਦੇ ਗੋਲੀ ਲੱਗਣ ਦੀ ਸੂਚਨਾ ਵੀ ਪ੍ਰਾਪਤ ਹੋਈ ਹੈ। ਘਟਨਾ ਅੰਮ੍ਰਿਤਸਰ ਦੇ ਕਚਹਿਰੀ ਚੌਂਕ ਦੀ ਦੱਸੀ ਜਾ ਰਹੀ ਹੈ ਜਿੱਥੇ ਦੇਰ ਰਾਤ ਢਾਈ ਵਜੇ ਦੀ ਹੈ। ਇਕ ਨੌਜਵਾਨ ਜੋ ਕਿ ਡੀ,ਜੇ ਦਾ ਕੰਮ ਕਰਦਾ ਸੀ ਅਤੇ ਉਹ ਖਾਣਾ ਖਾਣ ਤੋਂ ਬਾਅਦ ਆਪਣੀ ਗੱਡੀ ਵਿੱਚ ਤੇਲ ਪੁਆਉਣ ਲਈ ਪਹੁੰਚਿਆ ਜਿਥੇ ਉਸ ਉੱਪਰ ਅਣਪਛਾਤੇ 2 ਨੌਜਵਾਨਾਂ ਵੱਲੋਂ ਤਾਬੜ-ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਗੋਲੀਬਾਰੀ ਵਿੱਚ ਉਸ ਨੌਜਵਾਨ ਦੇ ਇੱਕ ਸਾਥੀ ਸਾਹਿਲ ਨੂੰ ਵੀ ਗੋਲੀ ਲੱਗੀ ਹੈ ਜੋ ਕਿ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ। ਪੁਲਿਸ ਮੌਕੇ ਤੇ ਪਹੁੰਚੀ ਅਤੇ ਉਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ।