ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਆਰਟ ਆਫ ਲਿਵਿੰਗ ਦੀ ਪ੍ਰਜਣਾ ਯੋਗਾ ਦੀ ਕਲਾਸ ਅੱਜ ਤੋਂ ਸ਼ੁਰੂ
* ਦੋ ਦਿਨ ਦੀ ਟ੍ਰੇਨਿੰਗ ਵਿੱਚ ਬੱਚੇ ਅੱਖਾਂ ਬੰਦ ਕਰਕੇ ਪੜ ਸਕਣਗੇ -ਕਿਰਨਦੀਪ ਲੂੰਬਾ
ਫਰੀਦਕੋਟ, 30 ਜੂਨ (ਪੰਜਾਬ ਡਾਇਰੀ)- ਆਰਟ ਆਫ ਲਿਵਿੰਗ ਵੱਲੋਂ ਗਰਮੀ ਦੀਆ ਛੁੱਟੀਆਂ ਦੇ ਅੰਤਿਮ ਦਿਨਾਂ ਵਿੱਚ ਬੱਚਿਆਂ ਲਈ ਵਿਸ਼ੇਸ਼ ਟ੍ਰੇਨਿੰਗ ਕਲਾਸ ਸ਼ੁਰੂ ਕੀਤੀ ਗਈ ਹੈ। ਬਲੈਸਿੰਗ ਗੈਸਟ ਹਾਉਸ ਵਿੱਚ ਸ਼ਾਮ ਦੇ ਬੈਚ ਵਿੱਚ 5 ਤੋਂ 18 ਸਾਲ ਦੇ ਬੱਚੇ ਇਸ ਵਿੱਚ ਭਾਗ ਲੈ ਸਕਣਗੇ। ਸੀਨੀਅਰ ਆਰਟ ਆਫ ਲਿਵਿੰਗ ਟ੍ਰੇਨਰ ਕਿਰਨਦੀਪ ਲੂੰਬਾ ਨੇ ਦੱਸਿਆ ਆਰਟ ਆਫ ਲਿਵਿੰਗ 184 ਤੋਂ ਵੱਧ ਦੇਸ਼ਾਂ ਵਿੱਚ ਵੱਖ ਵੱਖ ਟ੍ਰੇਨਿੰਗ ਕੋਰਸਾਂ ਰਾਹੀਂ ਹਰ ਵਰਗ ਨੂੰ ਪ੍ਰਭਾਵਿਤ ਕਰ ਰਿਹਾ ਹੈ ।
ਇਸ ਪ੍ਰੋਗਰਾਮ ਵਿੱਚ ਬੱਚਿਆ ਦੇ ਬਹੁਪੱਖੀ ਵਿਕਾਸ ਲਈ ਅੰਤਰ ਰਾਸ਼ਟਰੀ ਤਕਨੀਕਾਂ ਤੇ ਵਿਸ਼ੇਸ਼ ਧਿਆਨ ਕਰਵਾਇਆ ਜਾਵੇਗਾ । ਜਿਸ ਰਾਹੀ ਆਭਾਸ ਸ਼ਕਤੀ ਉਜਾਗਰ ਹੁੰਦੀ ਹੈ ਕੇ ਬੱਚਿਆਂ ਦੀਆਂ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਉਜਾਗਰ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ। ਆਨਲਾਈਨ ਮਾਧਿਅਮ ਰਾਹੀ ਵੀ ਦੇਸ਼ਾਂ ਵਿਦੇਸ਼ਾਂ ਤੇ ਵੀ ਬਹੁਤ ਸਾਰੇ ਬੱਚੇ ਇਸ ਵਿੱਚ ਭਾਗ ਲੈਣਗੇ ।ਯੋਗ ਦੇ ਵਿਸ਼ੇਸ਼ ਸੈਸ਼ਨ ਰਾਹੀ ਬੱਚਿਆ ਦੇ ਸਰੀਰਕ , ਮਾਨਸਿਕ ਤੇ ਅਧਿਆਤਮਿਕ ਵਿਕਾਸ ਵਿੱਚ ਸਹਾਇਤਾ ਮਿਲੇਗੀ ।