ਨਗਰ ਸੁਧਾਰ ਟਰੱਸਟ ਫਰੀਦਕੋਟ ਵੱਲੋਂ 17 ਸਾਲ ਬਾਅਦ 6 ਕਨਾਲ ਜਮੀਨ ਦਾ ਕਬਜਾ ਛੁਡਵਾਇਆ
ਫਰੀਦਕੋਟ, 1 ਜੁਲਾਈ (ਪੰਜਾਬ ਡਾਇਰੀ)- ਨਗਰ ਸੁਧਾਰ ਟਰੱਸਟ ਫਰੀਦਕੋਟ ਵੱਲੋਂ ਟਰੱਸਟ ਦੇ ਚੇਅਰਮੈਨ ਸ਼੍ਰੀ ਗੁਰਤੇਜ ਸਿੰਘ ਖੋਸਾ ਦੀ ਅਗਵਾਈ ਹੇਠ ਫਰੀਦਕੋਟ ਪ੍ਰਸ਼ਾਸ਼ਨ ਦੇ ਪੂਰਨ ਸਹਿਯੋਗ ਨਾਲ ਟਰੱਸਟ ਦੀ ਸਕੀਮ ਲਾਲਾ ਲਾਜਪਤ ਰਾਏ ਵਾਕਿਆ ਕੋਟਕਪੂਰਾ ਰੋਡ ਦੇ ਬਾਕੀ ਰਹਿੰਦੇ ਰਕਬੇ 9 ਕਨਾਲ 15 ਮਰਲੇ ਵਿੱਚੋਂ ਰਾਜਸਥਾਨ ਫੀਡਰ ਨਹਿਰ ਵਿੱਚ ਆਉਂਦੇ ਰਕਬੇ ਨੂੰ ਛੱਡ ਕੇ ਬਾਕੀ ਰਹਿੰਦੇ 6 ਕਨਾਲ ਰਕਬੇ (ਗੁਰਮੀਤ ਕੌਰ ਬਿੰਲਡਿੰਗ ) ਕਨਾਲ 12 ਮਰਲੇ, ਖਸਰਾ ਨੰ: 14112/8373, ਸਾਲਗ ਰਾਮ ਦਾ ਰਕਬਾ 2 ਕਨਾਲ 1.5 ਮਰਲੇ, ਖਸਰਾ ਨੰ: 14113/8373, ਅਮਿਤ ਗਰੋਵਰ ਵਗੈਰਾ 2 ਕਨਾਲ 3 ਮਰਲੇ, ਖਸਰਾ ਨੰ: 14113/8373, ਅਤੇ ਸੁਖਵਿੰਦਰ ਸਿੰਘ ਬਰਾੜ 1 ਕਨਾਲ 3.5 ਮਰਲੇ, ਖਸਰਾ ਨੰ: 14113/8373) ਦਾ ਕਬਜਾ ਉਪ-ਮੰਡਲ ਮੈਜਿਸਟਰੇਟ-ਕਮ-ਭੋਂ ਪ੍ਰਾਪਤੀ ਕੁਲੈਕਟਰ ਫਰੀਦਕੋਟ ਦੁਆਰਾ ਤਹਿਸੀਲਦਾਰ ਫਰੀਦਕੋਟ ਰਾਹੀਂ ਨਗਰ ਸੁਧਾਰ ਟਰੱਸਟ ਫਰੀਦਕੋਟ ਨੂੰ ਦਿੱਤਾ ਗਿਆ।
ਇਸ ਸਕੀਮ ਦੀ ਡਿਵੈਲਪਮੈਂਟ ਨਾਲ ਜਿੱਥੇ ਸ਼ਹਿਰ ਦੀ ਦਿੱਖ ਸੋਹੇਗੀ, ਵਿਕਾਸ ਹੋਵੇਗਾ, ਉਥੇ ਨਗਰ ਸੁਧਾਰ ਟਰੱਸਟ ਫਰੀਦਕੋਟ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਛੁਹੇਗਾ।ਕਬਜੇ ਦੌਰਾਨ ਉਪ-ਮੰਡਲ ਮੈਜਿਸਟਰੇਟ-ਕਮ-ਭੋਂ ਪ੍ਰਾਪਤੀ ਕੁਲੈਕਟਰ ਸ਼੍ਰੀਮਤੀ ਬਲਜੀਤ ਕੌਰ ਤਹਿਸੀਲਦਾਰ ਫਰੀਦਕੋਟ ਸ਼੍ਰੀ ਸਿਕੰਦਰ ਸਿੰਘ, ਕਾਨੂੰਗੋ ਸ਼੍ਰੀ ਮਨਦੀਪ ਸਿੰਘ, ਪਟਵਾਰੀ ਸ਼੍ਰੀ ਬਿੱਕਰ ਸਿੰਘ, ਟਰੱਸਟ ਦੇ ਕਾਰਜ ਸਾਧਕ ਅਫਸਰ ਸ਼੍ਰੀ ਗੋਰਾ ਲਾਲ, ਲੀਗਲ ਸਹਾਇਕ ਸ਼੍ਰੀ ਇਕਬਾਲ ਕੌਸ਼ਲ, ਸਹਾਇਕ ਟਰੱਸਟ ਇੰਜੀਨੀਅਰ ਸ਼੍ਰੀਮਤੀ ਬੇਅੰਤ ਕੌਰ, ਸ਼੍ਰੀ ਤਰਸੇਮ ਲਾਲ ਜੂਨੀਅਰ ਇੰਜੀਨੀਅਰ, ਸ਼੍ਰੀ ਵਿਨੋਦ ਕੁਮਾਰ, ਸ਼੍ਰੀ ਹਰਜੀਤ ਸਿੰਘ, ਸ਼੍ਰੀ ਦੀਪਕ ਕੁਮਾਰ, ਸ਼੍ਰੀ ਕਾਲਾ ਰਾਮ ਅਤੇ ਦਫਤਰ ਸਮੂਹ ਸਟਾਫ ਹਾਜਰ ਸਨ।ਕਬਜੇ ਵਿੱਚ ਸਹਿਯੋਗ ਦੇਣ ਲਈ ਟਰੱਸਟ ਦੇ ਚੇਅਰਮੈਨ ਸ਼੍ਰੀ ਗੁਰਤੇਜ ਸਿੰਘ ਖੋਸਾ ਵੱਲੋਂ ਸ਼ਹਿਰ ਵਾਸੀਆ/ਭੋਂ ਮਾਲਕਾਂ ਵੱਲੋਂ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ ਗਿਆ।