ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੇ CM ਮਾਨ ਦੀ ਸਰਕਾਰ ਨੂੰ ਦੱਸਿਆ ਮਸ਼ਹੂਰੀਆਂ ਵਾਲੀ ਸਰਕਾਰ
ਚੰਡੀਗੜ੍ਹ, 3 ਜੁਲਾਈ (ਪੰਜਾਬੀ ਜਾਗਰਣ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਮਸ਼ਹੂਰੀਆ ਵਾਲੀ ਸਰਕਾਰ ਦੱਸਿਆ।
ਵੜਿੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਬੁਨਿਆਦੀ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ । ਉਹਨਾਂ ਕਿਹਾ ਕਿ ਆਪ ਨੇ ਨਸ਼ਾ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਸਨ ਪਰ ਨਿਰੰਤਰ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੀ ਪੂਰੀ ਤਰ੍ਹਾਂ ਨਸ਼ਾ ਖਤਮ ਨਹੀਂ ਕਰ ਸਕਦੀ। ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉ ਬਰਕਰਾਰ ਹਨ। ਮੂੰਗੀ ਦਾਲ ‘ਤੇ ਕੋਈ ਸਬਸਿਡੀ ਨਹੀਂ ਦਿੱਤੀ ਗਈ। ਕੱਚੇ ਅਧਿਆਪਕਾਂ ਦਾ ਕੁਟਾਪਾ ਕੀਤਾ ਜਾ ਰਿਹਾ ਹੈ ਪਹਿਲੀਆਂ ਸਰਕਾਰਾਂ ਨੇ ਕਦੇ ਐਨਾੱ ਕੁਟਾਪਾ ਨਹੀਂ ਕੀਤਾ ਜਿੰਨਾਂ ਹੁਣ ਕੀਤਾ ਜਾ ਰਿਹਾ ਹੈ।
ਵੜਿੰਗ ਨੇ ਕਿਹਾ ਕਿ ਸਿਹਤ ਢਾਚਾ ਤਹਿਸ ਨਹਿਸ ਹੋ ਗਿਆ ਹੈ.ਅਗਾਮੀ ਦਿਨਾਂ ਵਿਚ ਕਾਂਗਰਸੀ ਆਗੂਆਂ ਵਲੋਂ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਸਰਕਾਰ ਦੀ ਸਿਹਤ ਦਾਅਵਿਆ ਦੀ ਪੋਲ ਖੋਲ੍ਹਾਗੇ।
ਉਹਨਾਂ ਕਿਹਾ ਕਿ ਸਰਕਾਰ ਵਿਚ ਵਿਕਾਸ ਦੇ ਨਾਮ ‘ਤੇ ਕੋਈ ਇੱਟ ਨਹੀਂ ਲੱਗੀ। ਉਹਨਾਂ ਕਿਹਾ ਕਿ ਪੀ.ਪੀ.ਏ ਰੱਦ ਕਰਨ ਦੀਆਂ ਗੱਲਾਂ ਵਾਲੇ ਹੁਣ ਥਰਮਲ ਖਰੀਦਣ ਕਰਨ ਦੀਆਂ ਗੱਲਾਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਹੈਲੀਕਾਪਟਰ ਦੇ ਦੌਰਿਆ ਦਾ ਖਰਚਾ ਕੌਣ ਦੇਵੇਗਾ। ਉਹਨਾਂ ਕਿਹਾ ਕਿ ਭਾਜਪਾ ਦਾ ਵਿਰੋਧ ਕਰਦੇ ਹਨ ਪਰ ਭਾਜਪਾ ਵਲੋਂ ਲਿਆਂਦੇ ਬਿਲਾਂ ਦਾ ਸਮਰਥਨ ਕਰਦੇ ਹੋ॥ ਪਹਿਲਾਂ 370 ਤੇ ਹੁਣ ਸਾਂਝਾ ਕੋਡ ਬਿਲ ਦਾ ਸਮਰਥਨ ਕਰ ਦਿੱਤਾ ।
ਵੜਿੰਗ ਨੇ ਕਿਹਾਕਿ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਪੈਦਾ ਹੋਈ ਕੁੜਤਣ ਦਾ ਦੇਸ਼ ਦੇ ਗ੍ਰਹਿ ਮੰਤਰੀ ਨੇ ਸਮਝੌਤਾ ਕਰਵਾ ਦਿੱਤਾ ਹੈ।
ਵੜਿੰਗ ਨੇ ਕਿਹਾ ਕਿ ਪਹਿਲਾਂ IAS ਨੀਲਿਮਾ ਸਿੰਘ ਤੇ ਪਰਚਾ ਦਰਜ਼ ਕਰ ਦਿੱਤਾ ਬਾਅਦ ਚ ਕਾਰਵਾਈ ਰੋਕ ਦਿੱਤੀ। ਉਹਨਾਂ ਕਿਹਾ ਕਿ ਜਦੋਂ ਕਾਂਗਰਸ ਲੋਕ ਹਿਤ ਦੇ ਮੁੱਦੇ ਚੁੱਕਦੀ ਹੈ ਤਾਂ ਕਾਂਗਰਸ ਨੇਤਾਵਾਂ ‘ਤੇ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਮਸ਼ਹੂਰੀਆ ਵਾਲੀ ਸਰਕਾਰ ਖਿਲਾਫ ਬੁਨਿਆਦੀ ਮੁੱਦਿਆਂ ‘ਤੇ ਕਾਂਗਰਸ ਅਗਾਮੀ ਦਿਨਾਂ ਵਿਚ ਮੁਹਿੰਮ ਸ਼ੁਰੂ ਕਰੇਗੀ।
ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਵਕੀਲ ਨਾਲ 3.20 ਲੱਖ ਰੁਪਏ ਦੀ ਗੱਲ ਹੋਈ ਸੀ। ਉਹਨਾਂ ਕਿਹ ਕਿ ਮੁੱਖ ਮੰਤਰੀ ਦਾ ਭਾਰੀ ਬਿਲ ਦੀ ਅਦਾਇਗੀ ਕਰਨਾ ਕਹਿਣਾ ਝੂਠਾ ਹੈ।
ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਕਸਟੋਡੀਅਨ ਹੁੰਦਾ ਹੈ ਅਦਾਲਤ ਦੇ ਫੈਸਲੇ ਨਾਲ ਹੀ ਵਿਅਕਤੀ ਜੇਲ੍ਹ ਜਾਂਦਾ ਤੇ ਬਾਹਰ ਜਾਂਦਾ ਹੈ।
ਉਹਨਾਂ ਕਿਹਾ ਕਿ ਜਿਸ ਬਿਲ ਦੀ ਅੱਜ ਤੱਕ ਪੇਮੇੰਟ ਨਹੀਂ ਹੋਈ ਤਾਂ ਰਿਕਵਰੀ ਕਿਸ ਗੱਲ ਦੀ ਹੈ? ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਮਾਮਲੇ ਵਿਚ ਸਰਕਾਰ ਨੇ ਨਵਾਂਵਕੀਲ ਕੀਤਾ ।
ਉਹਨਾਂ ਕਿਹਾ ਕਿ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿਚ ਹੋਈ ਤਾਂ ਸਰਕਾਰ ਨੇ ਕੋਈ ਮਾਮਲਾ ਦਰਜ਼ ਨਹੀਂ ਕੀਤਾ । ਸਰਕਾਰ ਨੇ ਬਿਸ਼ਨੋਈ ਮਾਮਲੇ ਵਿਚ ਸਿੱਟ ਬਣਾਈ ਪਰ ਤਿੰਨ ਮਹੀਨਿਆਂ ਚ ਕੋਈ ਸਿੱਟੇ ‘ਤੇ ਨਹੀਂ ਪੁੱਜੀ। ਉਹਨਾਂ ਕਿਹਾ ਕਿ ਅੱਜ 16 DGP ਹਨ ਪਰ ਸਰਕਾਰ ਪੱਕਾ DGP ਨਹੀਂ ਲਗਾ ਸਕੀ। ਉਹਨਾਂ ਕਿਹਾ ਕਿ ਇਹ ਸਟੇਜ ਨਹੀਂ ਸਟੇਟ ਹੈ।
ਰੰਧਾਵਾ ਨੇ ਕਿਹਾ ਕਿ ਮੇਰੇ ਸਵਾਲ ‘ਤੇ ਵਿਧਾਨ ਸਭਾ ਵਿਚ ਮੰਤਰੀ ਨੇ 230 ਵਿਅਕਤੀਆਂ ਨੂੰ ਨੌਕਰੀਆਂ ਦੇਣ ਦਾ ਜਵਾਬ ਦਿੱਤਾ ਸੀ।
ਗਲਤ ਬਿਆਨਬਾਜੀ ਨੂੰ ਲੈ ਕੇ ਨੋਟਿਸ ਦਿੱਤਾ ਜਾਵੇਗਾ। ਮੁੱਖ ਮੰਤਰੀ ਨੂੰ ਬੋਲਣ ਦੀ ਤਮੀਜ਼ ਨਹੀਂ।
ਰੰਧਾਵਾ ਨੇ ਕਿਹ ਕਿ ਮੁੱਖ ਮੰਤਰੀ ‘ਤੇ ਮਾਨਹਾਨੀ ਕੇਸ ਦਾਇਰ ਕੀਤਾ ਜਾਵੇਗਾ।
ਉਹਨਾਂ ਮੁੱਖ ਮੰਤਰੀ ਨੂੰ ਰਿਕਵਰੀ ਨੋਟਿਸ ਭੇਜਣ ਦੀ ਚੁਣੋਤੀ ਦਿੱਤੀ ।
ਰੰਧਾਵਾ ਨੇ ਕਿਹਾ ਕਿ MLA ਹੋਣ ਨਾਤੇ ਮੈਨੂੰ ਤਨਖਾਹ ਮਿਲਦੀ ਹੈ ਨਾ ਕਿ ਪੈਨਸ਼ਨ।
ਵੜਿੰਗ ਨੇ ਕਿਹਾ ਕਿ ਗ੍ਰਹਿ ਵਿਭਾਗ ਹੀ ਬਿਲਾ ਦੀ ਅਦਾਇਗੀ ਕਰਦੀ ਹੈ।
ਰੰਧਾਵਾ ਨੇ ਕਿਹਾ ਕਿ ਉਹ ਅਤੁਲ ਨੰਦਾ ਖਿਲਾਫ ਬੋਲਦੇ ਰਹੇ ਹਨ ਕਿ ਉਹ ਕਿਉਂ ਨਹੀਂ ਕੇਸ ਲੜਦਾ। ਕਿਉਂ ਬਾਹਰੋ ਵਕੀਲ ਹਾਈਰ ਕੀਤੇ ਜਾਂਦੇ ਹਨ।