ਆਦਰਸ਼ ਨਗਰ ‘ਚੋਂ ਸਿਰ ਕਟੀ ਲਾਸ਼ ਬਰਾਮਦ, ਇਲਾਕੇ ‘ਚ ਬਣਿਆ ਦਹਿਸ਼ਤ ਦਾ ਮਾਹੌਲ
ਲੁਧਿਆਣਾ, 6 ਜੁਲਾਈ (ਪੰਜਾਬੀ ਜਾਗਰਣ)- ਲੁਧਿਆਣਾ ਦੇ ਆਦਰਸ਼ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਉਥੋਂ ਦੀ ਇੱਕ ਗਲੀ ਚੋਂ ਸਿਰ ਕਟੀ ਲਾਸ਼ ਬਰਾਮਦ ਕੀਤੀ ਗਈ। ਜਾਣਕਾਰੀ ਤੋਂ ਬਾਅਦ ਏਸੀਪੀ ਗੁਰਦੇਵ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਵੇਲੇ ਕੁਝ ਰਾਹਗੀਰ ਜਦ ਆਦਰਸ਼ ਨਗਰ ਚੋਂ ਲੰਘੇ ਤਾਂ ਉਨ੍ਹਾਂ ਨੇ ਸੜਕ ਦੇ ਵਿਚਕਾਰ ਪਈ ਇਕ ਬੋਰੀ ਦੇਖੀ। ਕੁਝ ਹੀ ਸਮੇਂ ਵਿੱਚ ਇਲਾਕੇ ਵਿਚ ਬਦਬੂ ਫੈਲ ਗਈ। ਇਲਾਕਾ ਵਾਸੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਬੋਰੀ ਖੋਲੀ ਤਾਂ ਉਸ ਵਿੱਚ ਸਿਰ ਕਟੀ ਲਾਸ਼ ਸੀ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
Advertisement