ਬਹੁਜਨ ਸਮਾਜ ਪਾਰਟੀ 17 ਜੁਲਾਈ ਲੋਕਸਭਾ ਪੱਧਰ ਤੇ ਰੋਸ ਪ੍ਰਦਰਸ਼ਨ ਕਰੇਗੀ – ਚੋਹਾਨ
ਫਰੀਦਕੋਟ, 10 ਜੁਲਾਈ (ਪੰਜਾਬ ਡਾਇਰੀ)- ਬਹੁਜਨ ਸਮਾਜ ਪਾਰਟੀ ਫਰੀਦਕੋਟ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸ਼ਹਿਰ ਫਰੀਦਕੋਟ ਵਿਖੇ ਹੋਈ, ਜਿਸ ਵਿਚ ਬਸਪਾ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਆਗੂਆਂ ਸ਼ਾਮਿਲ ਹੋਏ ਮੀਟਿੰਗ ਦੀ ਪ੍ਰਧਾਨਗੀ ਲੋਕਸਭਾ ਫਰੀਦਕੋਟ ਦੇ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਬਖਸ ਸਿੰਘ ਚੋਹਾਨ ਨੇ ਸੰਗਠਨ ਦੀ ਸਮੀਖਿਆ ਕੀਤੀ, ਜਿਲ੍ਹਾ ਤੇ ਵਿਧਾਨ ਸਭਾ ਪੱਧਰ ਦੇ ਬਸਪਾ ਦੇ ਸੰਗਠਨ ਤੇ ਤਸੱਲੀ ਪ੍ਰਗਟ ਕਰਦਿਆਂ ਫਰੀਦਕੋਟ ਦੇ ਕੁੱਲ 486 ਦੇ ਕਰੀਬ ਬੂਥਾਂ ਨੂੰ 49 ਸੈਕਟਰ ਵਿੱਚ ਵੰਡਕੇ ਪਿੰਡ ਪਿੰਡ ਪਹੁੰਚ ਕੇ ਲੀਡਰਸ਼ਿਪ ਨਵਨਿਰਮਾਣ ਦਾ ਟੀਚਾ ਦਿੱਤਾ। ਇਸ ਮੌਕੇ ਬਹੁਜਨ ਸਮਾਜ ਪਾਰਟੀ ਪੰਜਾਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਦਲਿਤਾਂ, ਪਛੜੇ ਵਰਗਾਂ, ਕਿਰਤੀ ਕਿਸਾਨਾਂ, ਵਿਦਿਆਰਥੀਆਂ, ਕੱਚੇ ਪੱਕੇ ਮੁਲਾਜ਼ਮਾਂ ਉਪਰ ਪੁਲਿਸ ਰਾਹੀਂ ਕੀਤੇ ਜਾ ਰਹੇ ਤਸ਼ੱਦਦ ਦੇ ਖਿਲਾਫ ਸੂਬੇ ਭਰ ਵਿਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਹੈ।
ਮੀਟਿੰਗ ਵਿਚ ਬਸਪਾ ਦੇ ਲੋਕ ਸਭਾ ਫਰੀਦਕੋਟ ਇੰਚਾਰਜ ਗੁਰਬਖਸ਼ ਸਿੰਘ ਚੋਹਾਨ ਨੇ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਪਹਿਲੀ ਲੜੀ ਦੀ ਸ਼ੁਰੂਆਤ 10 ਜੁਲਾਈ ਤੋਂ ਕੀਤੀ ਜਾਵੇਗੀ ਜੋਕਿ 17 ਜੁਲਾਈ ਨੂੰ ਫਰੀਦਕੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਮੋਕੇ ਚੋਹਾਨ ਨੇ ਕਿਹਾ ਕੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸੂਬੇ ਵਿਚ ਦਲਿਤ-ਪਛੜੇ ਵਰਗਾਂ ਨੂੰ ਦਬਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਗਰੀਬ ਮਜ਼ਲੂਮ ਵਰਗਾਂ ਤੇ ਪੁਲਿਸ ਵਲੋਂ ਨਜਾਇਜ ਪਰਚੇ ਪਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਲਿਤਾਂ ਦੇ ਹੱਕ ਵੀ ਖੋਹ ਰਹੀ ਹੈ ਤੇ ਵਿਰੋਧ ਕਰਨ ਦਾ ਹੱਕ ਵੀ ਖੋਹ ਰਹੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਸੂਬੇ ਵਿਚ ਤਾਨਾਸ਼ਾਹੀ ਵੱਲ ਤੁਰੀ ਹੋਈ ਹੈ, ਜਦੋਂਕਿ ਗਰੀਬਾਂ ਦੇ ਨੀਲੇ ਕਾਰਡ ਕੱਟਣ ਨਾਲ ਸਰਕਾਰ ਦੀ ਅਸਫ਼ਲਤਾ ਸਿੱਧ ਹੋਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਦਲਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਾਗੂ ਨਹੀਂ ਕਰ ਰਹੀ ਜਿਸ ਕਾਰਨ ਗਰੀਬ ਵਿਦਿਆਰਥੀਆਂ ਨੂੰ ਪੇਪਰ ਵਿਚ ਵੀ ਬੈਠਣ ਨਹੀਂ ਦਿੱਤਾ ਜਾ ਰਿਹਾ ਤੇ ਇਸ ਸੰਬੰਧੀ ਜਲੰਧਰ ਵਿਚ ਜਦੋਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ ਤਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰਕੇ ਜਬਰੀ ਚੁਕਵਾਕੇ ਥਾਣੇ ਲੈ ਆਇਆ, ਜਿਸ ਵਿਚ ਦਲਿਤ ਵਿਦਿਆਰਥਣਾ ਵੀ ਸ਼ਾਮਿਲ ਸਨ। ਇਸ ਤਰ੍ਹਾਂ ਹੀ ਜਲੰਧਰ ਦੇ ਮੁਹੱਲੇ ਸਈਪੁਰ ਵਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਤੇ ਪਾਰਕ ਨੂੰ ਤੋੜਨ ਦਾ ਵਿਰੋਧ ਕਰ ਰਹੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਤੇ ਕਮਿਸ਼ਨਰੇਟ ਪੁਲਿਸ ਵਲੋ ਅਣਮਨੁੱਖੀ ਵਰਤਾਅ ਤੇ ਤਸ਼ੱਦਦ ਕੀਤਾ ਗਿਆ। ਇਸ ਤੋਂ ਇਲਾਵਾ ਫਗਵਾੜਾ ਵਿੱਚ ਬਸਪਾ ਦੇ ਕੌਂਸਲਰ ਤੇਜਪਾਲ ਬਸਰਾ ਦੇ ਨਜਾਇਜ ਪਰਚਾ ਦਰਜ਼ ਕੀਤਾ ਗਿਆ। ਇਸ ਤਰ੍ਹਾਂ ਹੀ ਪੰਜਾਬ ਭਰ ਵਿੱਚ ਦਲਿਤ ਪਛੜੇ, ਕਿਰਤੀ ਕਿਸਾਨ, ਸਿੱਖ ਨੌਜਵਾਨਾਂ, ਮੁਲਾਜ਼ਮਾਂ , ਮੀਡੀਆ ਤੇ ਆਪ ਸਰਕਾਰ ਵੱਲੋਂ ਪੁਲੀਸ ਰਾਹੀਂ ਅਤਿਆਚਾਰ ਕੀਤਾ ਜਾ ਰਹੇ ਹਨ, ਜਿਨ੍ਹਾਂ ਦਾ ਬਸਪਾ ਤਿੱਖਾ ਵਿਰੋਧ ਕਰੇਗੀ ਇਸ ਮੌਕੇ ਗੋਬਿੰਦ ਸਿੰਘ ਪਿਪਲੀ, ਸਿਕੰਦਰ ਸਿੰਘ ਬਾਜਾਖਾਨਾ, ਪ੍ਰੋ ਵਰਿਆਮ ਸਿੰਘ, ਜਸਵੀਰ ਸਿੰਘ, ਜਗਦੇਵ ਸਿੰਘ, ਬਸੰਤ ਕੁਮਾਰ, ਗੁਰਟੇਕ ਸਿੰਘ, ਛਿੰਦਰਪਾਲ ਸਿੰਘ, ਬਲਵੀਰ ਸਿੰਘ ਬਾਇਆ, ਹਰਜੀਤ ਸਿੰਘ, ਪ੍ਰੀਤਮ ਸਿੰਘ, ਗੁਰਜੰਟ ਸਿੰਘ, ਪੱਪੂ ਸਿੰਘ, ਬਘੇਲ ਸਿੰਘ, ਲਛਮਣ ਸਿੰਘ, ਗੁਰਪਾਲ ਸਿੰਘ, ਸੇਵਕ ਸਿੰਘ ਆਦਿ ਆਗੂ ਤੇ ਵਰਕਰ ਹਾਜ਼ਰ ਸਨ।