ਸਿਹਤ ਪ੍ਰੋਗਰਾਮਾਂ ਦਾ ਜਾਇਜਾ ਲੈਣ ਲਈ ਮੀਟਿੰਗ ਕੀਤੀ
ਫਰੀਦਕੋਟ, 15 ਜੁਲਾਈ (ਪੰਜਾਬ ਡਾਇਰੀ)- ਸਿਵਲ ਸਰਜਨ ਫਰੀਦਕੋਟ ਡਾ ਅਨਿਲ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਲਾ ਪਰਿਵਾਰ ਭਲਾਈ ਅਫਸਰ ਡਾ ਚੰਦਰ ਸ਼ੇਖਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਹਰਿੰਦਰ ਗਾਂਧੀ ਦੀ ਅਗਵਾਈ ਵਿਚ ਬਲਾਕ ਬਾਜਾਖਾਨਾ ਦੇ ਸਮੂਹ ਕਰਮਚਾਰੀਆਂ ਨਾਲ ਸਿਹਤ ਪ੍ਰੋਗਰਾਮਾਂ ਦਾ ਜਾਇਜਾ ਲੈਣ ਲਈ ਮੀਟਿੰਗ ਕੀਤੀ ਗਈ। ਡਾ ਚੰਦਰ ਸ਼ੇਖਰ ਨੇ ਪਰਿਵਾਰ ਨਿਯੋਜਨ, ਟੀਕਾਕਰਨ, ਗਰਭਵਤੀ ਰਜਿਸਟਰੇਸ਼ਨ ਤੇ ਹੋਰ ਪ੍ਰੋਗਰਾਮਾਂ ਦੀ ਪ੍ਰਗਤੀ ਬਾਰੇ ਜਾਇਜਾ ਲਿਆ। ਉਹਨਾਂ ਸਾਰੀ ਸਿਹਤ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਣ ਲਈ ਕਰਮਚਾਰੀਆਂ ਨੂੰ ਨਿਰਦੇਸ਼ ਦਿਤੇ। ਡਾ ਹਰਿੰਦਰ ਗਾਂਧੀ ਨੇ ਹਦਾਇਤ ਕੀਤੀ ਕਿ ਹਰੇਕ ਰਿਪੋਰਟ ਸਮੇਂ ਤੇ ਭੇਜੀ ਜਾਵੇਂ ਅਤੇ ਹਰੇਕ ਪ੍ਰੋਗਰਾਮ ਵਿਚ ਦਿੱਤੇ ਟੀਚੇ ਪ੍ਰਾਪਤ ਕੀਤੇ ਜਾਣ । ਬੀ ਈ ਈ ਫਲੈਗ ਚਾਵਲਾ ਤੇ ਸੋਨਦੀਪ ਸਿੰਘ ਸੰਧੂ ਨੇ ਗਰਭਵਤੀ ਤੇ ਬੱਚਿਆਂ ਦੇ ਟੀਕਾਕਰਨ ਲਈ ਚੱਲਣ ਵਾਲੀ ਮੁਹਿੰਮ ਸਬੰਧੀ ਤਿਆਰੀਆਂ ਮੁਕੰਮਲ ਕਰਨ ਅਤੇ ਟੀਕਾਕਰਨ ਕਰਨ ਲਈ ਕਿਹਾਂ । ਇਸ ਮੌਕੇ ਸਿਹਤ ਸੁਪਰਵਾਈਜਰ ਛਿੰਦਰਪਾਲ ਸਿੰਘ, ਸਮੂਹ ਸਿਹਤ ਵਰਕਰ ਤੇ ਆਸ਼ਾ ਹਾਜਿਰ ਸਨ।