ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿਗਰਾਨੀ ਹੇਠ 1.44 ਲੱਖ ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ
ਨਵੀਂ ਦਿੱਲੀ, 17 ਜੁਲਾਈ (ਨਿਊਜ 18)- ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ 2381 ਕਰੋੜ ਰੁਪਏ ਕੀਮਤ ਦੇ 1.44 ਲੱਖ ਕਿਲੋਗ੍ਰਾਮ ਤੋਂ ਜ਼ਿਆਦਾ ਨਸ਼ੀਲੇ ਪਦਾਰਥ (Narcotics) ਨਸ਼ਟ ਕੀਤੇ ਗਏ। ਇਸ ਕਾਰਵਾਈ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਿਜੀਟਲ ਮਾਧਿਅਮ ਰਾਹੀਂ ਸ਼ਾਮਿਲ ਸਨ।
ਵੱਖ-ਵੱਖ ਸ਼ਹਿਰਾਂ ਵਿਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਸੀ ਅਤੇ ਸ਼ਾਹ ਨੇ ‘ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ’ ‘ਤੇ ਇਕ ਕਾਨਫਰੰਸ ਵਿਚ ਸ਼ਾਮਲ ਹੋਣ ਦੌਰਾਨ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸ ਰਾਹੀਂ ਕਾਰਵਾਈ ਨੂੰ ਦੇਖਿਆ। ਸਭ ਤੋਂ ਵੱਧ ਨਸ਼ੇ ਮੱਧ ਪ੍ਰਦੇਸ਼ ਵਿੱਚ ਨਸ਼ਟ ਕੀਤੇ ਗਏ।
ਅਧਿਕਾਰੀਆਂ ਨੇ ਦੱਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਹੈਦਰਾਬਾਦ ਯੂਨਿਟ ਦੁਆਰਾ ਬਰਾਮਦ ਕੀਤੇ ਗਏ 6,590 ਕਿਲੋਗ੍ਰਾਮ, ਇੰਦੌਰ ਯੂਨਿਟ ਦੁਆਰਾ ਬਰਾਮਦ ਕੀਤੇ ਗਏ 822 ਕਿਲੋਗ੍ਰਾਮ ਅਤੇ ਜੰਮੂ ਯੂਨਿਟ ਦੁਆਰਾ ਬਰਾਮਦ ਕੀਤੇ ਗਏ 356 ਕਿਲੋਗ੍ਰਾਮ ਸ਼ਾਮਲ ਹਨ।
ਇਸ ਤੋਂ ਇਲਾਵਾ ਵੱਖ-ਵੱਖ ਰਾਜਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। ਮੱਧ ਪ੍ਰਦੇਸ਼ ਵਿਚ 1,03,884 ਕਿਲੋਗ੍ਰਾਮ, ਅਸਾਮ ਵਿਚ 1,486 ਕਿਲੋਗ੍ਰਾਮ, ਚੰਡੀਗੜ੍ਹ ਵਿਚ 229 ਕਿਲੋਗ੍ਰਾਮ, ਗੋਆ ਵਿਚ 25 ਕਿਲੋਗ੍ਰਾਮ, ਗੁਜਰਾਤ ਵਿਚ 4,277 ਕਿਲੋਗ੍ਰਾਮ, ਹਰਿਆਣਾ ਵਿਚ 2,458 ਕਿਲੋਗ੍ਰਾਮ, ਜੰਮੂ-ਕਸ਼ਮੀਰ ਵਿਚ 4,069 ਕਿਲੋਗ੍ਰਾਮ, ਮਹਾਰਾਸ਼ਟਰ ਵਿਚ 159 ਕਿਲੋਗ੍ਰਾਮ ਅਤੇ ਤ੍ਰਿਪੁਰ ਵਿਚ 1,380 ਕਿਲੋਗ੍ਰਾਮ। ਉੱਤਰ ਪ੍ਰਦੇਸ਼ ਵਿੱਚ 4,049 ਕਿਲੋ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ।
ਸੋਮਵਾਰ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸਿਰਫ ਇਕ ਸਾਲ ‘ਚ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ 10 ਲੱਖ ਕਿਲੋਗ੍ਰਾਮ ਹੋ ਗਈ ਹੈ, ਜਿਸ ਦੀ ਕੀਮਤ 12,000 ਕਰੋੜ ਰੁਪਏ ਸੀ।
NCB ਦੀਆਂ ਖੇਤਰੀ ਇਕਾਈਆਂ ਅਤੇ ਰਾਜ ਨਸ਼ਾ ਵਿਰੋਧੀ ਟਾਸਕ ਫੋਰਸਿਜ਼ ਨੇ 1 ਜੂਨ, 2022 ਅਤੇ 15 ਜੁਲਾਈ, 2023 ਦਰਮਿਆਨ ਲਗਭਗ 8,76,554 ਕਿਲੋਗ੍ਰਾਮ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 9,580 ਕਰੋੜ ਰੁਪਏ ਦੀ ਹੈ, ਜੋ ਕਿ ਟੀਚੇ ਦੇ 11 ਗੁਣਾ ਤੋਂ ਵੀ ਵੱਧ ਹੈ।