ਸਾਨੂੰ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ- ਸਿਮਰਨਦੀਪ ਸੰਧੂ
Advertisement
ਫਰੀਦਕੋਟ, 19 ਜੁਲਾਈ (ਪੰਜਾਬ ਡਾਇਰੀ)- ਗੁਰਦੁਆਰਾ ਬਾਉਲੀ ਸਾਹਿਬ ਵਿਖੇ ਬਾਬਾ ਜੋਧਾ ਦਾਸ ਦੀ ਸਾਲਾਨਾ ਬਰਸੀ ਮੌਕੇ ਬਾਬਾ ਫਰੀਦ ਜੀ ਬਲੱਡ ਸੇਵਾ ਸੁਸਾਇਟੀ ਵਲੋਂ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਸਿਮਰਨਦੀਪ ਸੰਧੂ ਫਾਰਮਰ ਸ਼ੋ ਰੂਮ ਸਾਦਿਕ ਨੇ ਖੂਨਦਾਨ ਕਰਕੇ ਆਪਣੀ ਹਾਜਰੀ ਲਵਾਈ ਤੇ ਅਪੀਲ ਕੀਤੀ ਕਿ ਸਾਨੂੰ ਖੂਨਦਾਨ ਕਰਕੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਉਹ ਹਰ ਵਾਰ ਖੂਨਦਾਨ ਕਰਦੇ ਹਨ ਅਤੇ ਇਹ ਕਾਰਜ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ।