ਬੀਕੇਯੂ ਸਿੱਧੂਪੁਰ ਨੇ ਨਸ਼ਿਆ ਦੀ ਰੋਕਥਾਮ ਲਈ ਅਤੇ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੇ ਮੁਆਵਜੇ ਸੰਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ
ਫਰੀਦਕੋਟ, 20 ਜੁਲਾਈ (ਪੰਜਾਬ ਡਾਇਰੀ)- ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ ਪੰਜਾਬ ਸਰਕਾਰ ਦੇ ਨਾਮ ਪੰਜਾਬ ਭਰ ਵਿੱਚ DC ਰਾਹੀਂ ਨਸ਼ਿਆ ਦੀ ਰੋਕਥਾਮ ਲਈ ਅਤੇ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਦੇ ਮੁਆਵਜੇ ਸੰਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਬੋਹੜ ਸਿੰਘ ਰੁਪੱਈਆ ਨੇ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਵੱਡੇ ਵੱਡੇ ਦਮਗਜ਼ੇ ਮਾਰਦੇ ਹਨ ਅਤੇ ਸੱਤਾ ਵਿੱਚ ਆਉਣ ਤੋ ਪਹਿਲਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਕਹਿੰਦੇ ਰਹੇ ਹਨ ਕਿ ਨਸ਼ੇ ਬੰਦ ਕਰਨ ਲਈ ਉਹਨਾਂ ਦੀ ਨੀਅਤ ਸਾਫ ਨਹੀਂ ਪ੍ਰੰਤੂ ਹੁਣ ਜਦੋ ਉਹ ਆਪ ਸੱਤਾ ਵਿੱਚ ਹਨ ਤਾਂ ਪੰਜਾਬ ਭਰ ਵਿੱਚ ਨਸ਼ਿਆ ਦੀ ਬਹੁਤ ਵੱਡੇ ਪੱਧਰ ਤੇ ਭਰਮਾਰ ਹੋ ਰਹੀ ਹੈ। ਖਾਸਕਰ ਮਾਨਸਾ ਦੇ ਅੰਦਰ ਜਿਹੜੇ ਸਮਾਜਸੇਵੀ ਲੋਕ ਨਸ਼ੇ ਰੋਕਣ ਦਾ ਅਤੇ ਜਵਾਨੀ ਨੂੰ ਨਸ਼ਿਆ ਦੀ ਦਲਦਲ ਵਿੱਚੋਂ ਬਾਹਰ ਕੱਢਣ ਦਾ ਯਤਨ ਕਰ ਰਹੇ ਨੇ ਤਾਂ ਪ੍ਰਸ਼ਾਸਨ ਵੱਲੋ ਉਹਨਾਂ ਦੇ ਖਿਲਾਫ ਤਾਂ ਕਾਰਵਾਈ ਕੀਤੀ ਰਹੀ ਹੈ ਪਰ ਜਿਹੜੇ ਨਸ਼ਾ ਤਸਕਰ ਸਮਾਜਸੇਵੀ ਜਥੇਬੰਦੀਆਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਨਸ਼ਾ ਵੇਚ ਰਹੇ ਹਨ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਅਤੇ ਇਹ ਮਹੌਲ ਇਕੱਲੇ ਮਾਨਸਾ ਦਾ ਨਹੀਂ ਹੈ ਇਹ ਹਲਾਤ ਪੂਰੇ ਪੰਜਾਬ ਦੇ ਅੰਦਰ ਹਨ ਇਸ ਲਈ ਪੰਜਾਬ ਸਰਕਾਰ ਮਾਨਸਾ ਦੇ ਮਾਮਲੇ ਵਿੱਚ ਤੁਰੰਤ ਖੁਦ ਦਖ਼ਲਅੰਦਾਜ਼ੀ ਦੇ ਕੇ ਓਥੇ ਨਸ਼ਾ ਬੰਦ ਕਰਨ ਵੱਲ ਕਦਮ ਪੁੱਟ ਦੀ ਹੋਈ ਇਲਾਕੇ ਦੇ ਨਸ਼ਾ ਤਸਕਰਾ ਉੱਪਰ ਮੁਕੱਦਮੇ ਦਰਜ ਕਰਕੇ ਜੇਲ੍ਹਾ ਵਿੱਚ ਬੰਦ ਕਰੇ ਅਤੇ ਜਿਹੜੀਆਂ ਨਸ਼ਾ ਤਸਕਰਾ ਨੂੰ ਜਨਤਾ ਦੇ ਸਾਹਮਣੇ ਨੰਗਾ ਕਰਨ ਵਾਲੀਆਂ ਸਮਾਜਸੇਵੀ ਜਥੇਬੰਦੀਆਂ ਜਾ ਸਮਾਜਸੇਵੀ ਵਿਅਕਤੀਆਂ ਉੱਪਰ ਮੁਕੱਦਮੇ ਦਰਜ ਕੀਤੇ ਗਏ ਹਨ ਉਹਨਾਂ ਮੁਕੱਦਮਿਆਂ ਨੂੰ ਤੁਰੰਤ ਵਾਪਸ ਲਿਆ ਜਾਵੇ।
ਬੋਹੜ ਸਿੰਘ ਰੁਪੱਈਆ ਵਾਲਾ ਨੇ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਕੱਲ ਬੀਤੀ ਦੇਰ ਰਾਤ SKM ਗੈਰ ਰਾਜਨੀਤਿਕ ਦੀ ਔਨ ਲਾਇਨ ਮੀਟਿੰਗ ਹੋਈ ਹੈ ਜਿਸ ਵਿੱਚ ਸਮੁੱਚੇ SKM ਗੈਰ ਰਾਜਨੀਤਿਕ ਦੀ ਇਸ ਮੁੱਦੇ ਉੱਪਰ ਸਹਿਮਤੀ ਬਣੀ ਹੈ ਕਿ ਅੱਗੇ ਨਸ਼ਿਆ ਵਿਰੁੱਧ ਲੜੀ ਜਾਣ ਵਾਲੀ ਲੜਾਈ ਦੇ ਵਿੱਚ ਪੂਰਾ SKM ਹਿੱਸੇਦਾਰੀ ਨਿਭਾਏਗਾ। ਉਹਨਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਤੋਂ ਬਾਹਰ ਹੋਣ ਸਮੇਂ ਪਹਿਲਾਂ ਆਪ ਕਹਿੰਦੇ ਰਹੇ ਹਨ ਕਿ ਨਸ਼ਿਆ ਦੀ ਸਪਲਾਈ ਲਈ ਪਾਕਿਸਤਾਨ ਦਾ ਨਾਮ ਲੈ ਕੇ ਹੋਰ ਪਾਰਟੀਆਂ ਵੱਲੋ ਬਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋ ਕਿ ਨਸ਼ੇ ਪੰਜਾਬ ਵਿੱਚ ਹੀ ਤਿਆਰ ਹੁੰਦੇ ਹਨ ਅਤੇ ਇਹਨਾਂ ਦੀਆ ਆਪਣੀਆ ਹੀ ਪੰਜਾਬ ਵਿੱਚ ਫੈਕਟਰੀਆਂ ਹਨ ਪਰ ਅੱਜ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਨੂੰ ਸੱਤਾ ਵਿੱਚ ਆ ਕੇ ਉਹ ਫੈਕਟਰੀਆਂ ਦਿਖਾਈ ਨਹੀ ਦੇ ਰਹੀਆਂ ਜੋ ਸੱਤਾ ਤੋਂ ਬਾਹਰ ਹੋਣ ਕਰਕੇ ਦਿਖਾਈ ਦੇ ਰਹੀਆਂ ਸਨ ਅਤੇ ਉਹ ਫੈਕਟਰੀਆਂ ਅੱਜ ਸੱਤਾ ਵਿੱਚ ਆਉਣ ਤੋ ਬਾਅਦ ਉਹਨਾਂ ਨੂੰ ਦਿਖਾਈ ਦੇਣੀਆਂ ਬੰਦ ਹੋ ਗਈਆਂ ਅਤੇ ਨਸ਼ਿਆ ਨੂੰ ਬੰਦ ਕਰਨ ਦੇ ਦਾਅਵੇ ਕਰਨ ਅਤੇ ਨਸ਼ਿਆ ਵਿਰੁੱਧ ਬਦਲਾਅ ਲਿਆਉਣ ਵਾਲੀ ਸਰਕਾਰ ਅੱਜ ਇਹ ਬਦਲਾਅ ਲੈ ਕੇ ਆਈ ਹੈ ਕਿ ਨਸ਼ਿਆ ਦੇ ਖਿਲਾਫ ਆਵਾਜ ਉਠਾਉਣ ਵਾਲੇ ਲੋਕਾਂ ਨੂੰ ਹੀ ਫੜ ਫੜ ਕੇ ਥਾਣਿਆਂ ਵਿੱਚ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਕਿ ਕੋਈ ਵੀ ਵਿਅਕਤੀ ਕਿਸੇ ਭੈਣ ਦੇ ਵੀਰ,ਸਾਡੀਆਂ ਬੱਚੀਆਂ ਦੇ ਸੁਹਾਗ,ਮਾਵਾਂ ਦੀ ਕੁੱਖ ਨੂੰ ਅਤੇ ਸਾਡੇ ਨੌਜਵਾਨੀ ਦੇ ਹੋ ਰਹੇ ਉਜਾੜੇ ਨੂੰ ਰੋਕਣ ਅਤੇ ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਅਤੇ ਨਸ਼ੇ ਬੰਦ ਕਰਨ ਲਈ ਆਵਾਜ ਨਾਂ ਉਠਾਏ ਅਤੇ ਹੁਣ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ ਤੇ ਨਸ਼ੇ ਬੰਦ ਕਰਵਾਉਣ ਲਈ ਆਵਾਜ ਬੁਲੰਦ ਕਰਨ ਵਾਲੇ ਲੋਕਾਂ ਨੂੰ ਹੀ ਪੰਜਾਬ ਸਰਕਾਰ ਵੱਲੋ ਜੇਲ੍ਹਾਂ ਥਾਣਿਆਂ ਵਿੱਚ ਫੜ ਕੇ ਬੰਦ ਕੀਤਾ ਜਾ ਰਿਹਾ ਹੈ ਜਿਸ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਖਤ ਸ਼ਬਦਾਂ ਨਾਲ ਨਿੰਦਿਆਂ ਅਤੇ ਵਿਰੋਧ ਕਰਦੀ ਹੈ।
ਇੰਦਰਜੀਤ ਸਿੰਘ ਘਣੀਆ ਜ਼ਿਲ੍ਹਾ ਜਨਰਲ ਸਕੱਤਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿਹੜਾ ਨਸ਼ਿਆ ਵਿਰੁੱਧ ਸ਼ੁਰੂ ਹੋਈ ਮੁਹਿੰਮ ਦਾ ਆਗਾਜ਼ ਜੋ ਮਾਨਸਾ ਜ਼ਿਲ੍ਹੇ ਵਿੱਚ ਹੋਇਆਂ ਇਸ ਨੂੰ ਪਿੰਡ ਪਿੰਡ ਹਰ ਜ਼ਿਲ੍ਹੇ ਵਿੱਚ ਲੈ ਕੇ ਜਾਣ ਦੀ ਲੋੜ ਹੈ ਅਤੇ ਅਜਿਹੇ ਵਿਅਕਤੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਜਿਹੜੇ ਤਕੜੇ ਹੋ ਕੇ ਪੰਜਾਬ ਦੀ ਜਵਾਨੀ,ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਫਿਕਰਮੰਦ ਹਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਜਿਹੇ ਜਿਹੜੇ ਵੀ ਵਿਅਕਤੀ ਜੋ ਆਪਣੀ ਜਾਨ ਦੀ ਬੇਪ੍ਰਵਾਹੀ ਕਰਦੇ ਹੋਏ ਇਹ ਲੜਾਈ ਲੜ ਰਹੇ ਹਨ। ਬੀਕੇਯੂ ਏਕਤਾ ਸਿੱਧੂਪੁਰ ਹਰ ਤਰ੍ਹਾਂ ਨਾਲ ਉਹਨਾਂ ਦਾ ਅੰਦੋਲਨ ਵਿੱਚ ਸਾਥ ਦਿੰਦੀ ਰਹੀ ਹੈ ਅਤੇ ਸਾਥ ਦਿੰਦੀ ਰਹੇਗੀ। ਇੰਦਰਜੀਤ ਸਿੰਘ ਘਣੀਆਂ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨੇ ਵੱਡੇ ਪੱਧਰ ਤੇ ਜਾਨੀ,ਮਾਲੀ,ਘਰਾ ਦਾ,ਪਸ਼ੂਆਂ ਦਾ ਨੁਕਸਾਨ ਕੀਤਾ ਅਤੇ ਫਸਲਾ ਬਰਬਾਦ ਹੋ ਚੁੱਕੀਆਂ ਹਨ ਅਤੇ ਪਾਣੀ ਹਜੇ ਵੀ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ ਅਤੇ ਇਹਨਾ ਹਲਾਤਾਂ ਦੇ ਵਿੱਚ ਲੋਕਾਂ ਦਾ ਜੀਵਨ ਪੱਧਰ ਬਹੁਤ ਥੱਲੇ ਚਲੇ ਜਾਣਾ ਹੈ ਅਤੇ ਫਸਲਾ ਦਾ ਲੰਮੇ ਸਮੇਂ ਤੋਂ ਬਹੁਤ ਨੁਕਸਾਨ ਹੁੰਦਾ ਆ ਰਿਹਾ ਹੈ ਅਤੇ ਲੋਕਾਂ ਦੇ ਜਾਨਵਰ ਪਿੱਛਲੀ ਵਾਰ ਵੱਡੇ ਪੱਧਰ ਤੇ ਮਰੇ ਸਨ ਅਤੇ ਇਸ ਵਾਰੀ ਵੀ ਜਾਨਵਰ ਵੱਡੇ ਪੱਧਰ ਤੇ ਮਰੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਹੜ੍ਹਾਂ ਤੋਂ ਬਾਅਦ ਮਹਾਂਮਾਰੀ ਫੈਲਣ ਦਾ ਖਦਸ਼ਾ ਸਾਹਮਣੇ ਖੜ੍ਹਾ ਹੈ ਕਿਉਂਕਿ ਅਕਸਰ ਅਜਿਹੀਆਂ ਘਟਨਾਵਾਂ ਤੋਂ ਬਾਅਦ ਇਹ ਬੀਮਾਰੀਆਂ ਫੈਲ ਜਾਂਦੀਆ ਹਨ ਸੋ ਇਸ ਕਰਕੇ ਇਹਨਾ ਗੱਲਾਂ ਨੂੰ ਧਿਆਨ ਵਿੱਚ ਲੈਂਦੇ ਹੋਏ ਕਿਸਾਨਾਂ,ਮਜ਼ਦੂਰਾਂ,ਆਮ ਲੋਕਾਂ ਦੇ ਹੋਏ ਹਰ ਪ੍ਰਕਾਰ ਦੇ ਜਾਨੀ ਮਾਲੀ ਨੁਕਸਾਨ ਦੀ ਪੂਰਤੀ ਲਈ ਵੱਧ ਤੋਂ ਵੱਧ ਮੁਆਵਜ਼ਾ ਦੇਣ ਦਾ ਤੁਰੰਤ ਸਰਕਾਰ ਐਲਾਨ ਕਰੇ ਤਾਂ ਜੋ ਲੰਮੇ ਸਮੇਂ ਤੋ ਮਾਰਾ ਝੱਲ ਦੇ ਆ ਰਹੇ ਅਤੇ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਏ ਕਿਸਾਨਾਂ,ਮਜ਼ਦੂਰਾਂ,ਆਮ ਲੋਕਾਂ ਦਾ ਜੀਵਨ ਨਿਰਭਾਅ ਹੋ ਸਕੇ।
ਇਸ ਮੌਕੇ ਉਨ੍ਹਾਂ ਨਾਲ ਗੁਰਦਿੱਤਾ ਸਿੰਘ ਜ਼ਿਲ੍ਹਾ ਵਿੱਤ ਸਕੱਤਰ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਸੁਖਚਰਨ ਸਿੰਘ ਬਲਾਕ ਪ੍ਰਧਾਨ ਗੋਲੇਵਾਲਾ, ਚਰਨਜੀਤ ਸਿੰਘ ਬਲਾਕ ਪ੍ਰਧਾਨ ਫਰੀਦਕੋਟ,ਬਲਜਿੰਦਰ ਸਿੰਘ ਬਾੜਾ ਭਾਈਕਾ ਬਲਾਕ ਪ੍ਰਧਾਨ ਬਾਜਾਖਾਨਾ,ਸ਼ਿੰਦਰਪਾਲ ਸਿੰਘ ਬਲਾਕ ਪ੍ਰਧਾਨ ਜੈਤੋ,ਸੁਖਮੰਦਰ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ ਆਦਿ ਆਗੂ ਹਾਜ਼ਰ ਸਨ।