ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਡਾਕਟਰ ਨੇ ਨਵਜੰਮੇ ਬੱਚਿਆਂ ਦੀ ਸਿਹਤ ਸੁਧਾਰ ਲਈ ਕੀਤੀ ਅਹਿਮ ਖੋਜ
ਫਰੀਦਕੋਟ, 25 ਜੁਲਾਈ (ਪੰਜਾਬ ਡਾਇਰੀ)- ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਮੁਖੀ ਅਤੇ ਪ੍ਰਸਿੱਧ ਨਿਓਨੈਟੋਲੋਜਿਸਟ ਡਾ. ਸ਼ਸ਼ੀ ਕਾਂਤ ਨੇ ਨਵਜੰਮੇ ਬੱਚਿਆਂ ਦੀ ਦੇਖਭਾਲ ਬਾਰੇ ਬਹੁਤ ਅਹਿਮ ਖੋਜ ਰਾਹੀਂ ਇਸ ਦੇ ਇਲਾਜ ਬਾਰੇ ਜਾਣਕਾਰੀ ਅਤੇ ਇਲਾਜ ਦੇ ਨਵੇਂ ਰਾਹ ਖੋਲ੍ਹੇ ਹਨ। ਡਾਕਟਰੀ ਗਿਆਨ ਦੀ ਪ੍ਰਾਪਤੀ ਵਿੱਚ ਇਹ ਬਹੁਤ ਮਹੱਤਵਪੂਰਨ ਖੋਜ ਹੈ। ਨਿਓਨੈਟੋਲੋਜੀ ਦੇ ਖੇਤਰ ਵਿੱਚ ਡਾ. ਸ਼ਸ਼ੀਕਾਂਤ ਦੇ ਇਸ ਕੰਮ ਨੂੰ ਦੁਨੀਆ ਭਰ ਦੇ ਖੋਜਕਰਤਾਵਾਂ ਅਤੇ ਡਾਕਟਰੀ ਪੇਸ਼ੇਵਰਾਂ ਦੁਆਰਾ ਮਾਨਤਾ ਦਿੱਤੀ ਗਈ ਹੈ। ਡਾ. ਸ਼ਸ਼ੀ ਕਾਂਤ ਦੀ ਖੋਜ ਨੇ ਨਾ ਸਿਰਫ਼ ਨਵਜੰਮੇ ਬੱਚੇ ਦੀ ਸਿਹਤ ਦੀ ਸਮਝ ਨੂੰ ਅੱਗੇ ਵਧਾਇਆ ਹੈ, ਸਗੋਂ ਡਾਕਟਰੀ ਜਾਂਚ ਦੇ ਨਵੇਂ ਤਰੀਕਿਆਂ ਅਤੇ ਬੱਚਿਆਂ ਦੀ ਦੇਖਭਾਲ ਲਈ ਨਵੀਨਤਾਕਾਰੀ ਪਹੁੰਚਾਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ।
ਡਾ: ਸਸੀ ਕਾਂਤ ਦੀ ਇਸ ਪ੍ਰਾਪਤ ਬਾਰੇ ਗੱਲ ਕਰਦਿਆਂ ਬਾਬਾ ਫ਼ਰੀਦ ਯੂਨੀਵਰਿਸਟੀ ਦੇ ਨਵ-ਨਿਯੁਕਤ ਵਾਈਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਬੇਹੱਦ ਖੁਸ਼ੀ ਦੀ ਗੱਲ ਹੈ ਕਿ ਸਾਡੇ ਹਸਪਤਾਲ ਦੇ ਡਾਕਟਰ ਨੇ ਨਵਜੰਮੇ ਬੱਚਿਆਂ ਦੀ ਦੇਖਭਾਲ ਅਤੇ ਜਨਮ ਤੋਂ ਬਾਅਦ ਉਨ੍ਹਾਂ ਦੀ ਸਿਹਤ ਬਾਰੇ ਮਹੱਤਵਪੂਰ ਖੋਜ ਕਾਰਜ ਕੀਤਾ ਹੈ, ਜਿਸ ਦਾ ਲਾਭ ਉਠਾ ਕੇ ਡਾਕਟਰ ਤੰਦਰੁਸਤ, ਨਰੋਏ ਅਤੇ ਨਿਰੋਗ ਬੱਚੇ, ਮਾਪਿਆਂ ਨੂੰ ਦੇਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦੇ ਸਕਦੇ ਹਨ।
ਡਾ. ਨਿਰਮਲ ਓਸੇਪਚਨ, ਰਜਿਸਟਰਾਰ BFUHS ਨੇ ਕਿਹਾ ਕਿ ਨਵਜੰਮੇ ਬੱਚਿਆਂ ਦੀ ਦੇਖਭਾਲ ਵਿੱਚ ਸੁਧਾਰ ਲਈ ਡਾ. ਸ਼ਸ਼ੀ ਕਾਂਤ ਦੇ ਦ੍ਰਿਸ਼ਟੀਕੋਣ ਨੇ ਮੈਡੀਕਲ ਲੈਂਡਸਕੇਪ ਨੂੰ ਨਵਾਂ ਰੂਪ ਦਿੱਤਾ ਹੈ।
ਇਸ ਮੌਕੇ ਡਾ: ਸਸੀ ਕਾਂਤ ਦੀ ਇਸ ਪ੍ਰਾਪਤੀ ਤੇ ਮੈਡੀਕਲ ਸੁਪਰਡੈਂਟ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਡਾ. ਸ਼ਿਲੇਖ ਮਿੱਤਲ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ: ਰਾਜੀਵ ਸ਼ਰਮਾ, ਸਮੂਹ ਡਾਕਟਰ ਸਾਥੀਆਂ ਅਤੇ ਸਟਾਫ਼ ਨੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ।