47ਵਾਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਕੋਟਕਪੂਰਾ ਵਿਖੇ 4 ਅਗਸਤ ਨੂੰ ਪੁੱਜੇਗੀ
ਫਰੀਦਕੋਟ, 26 ਜੁਲਾਈ (ਪੰਜਾਬ ਡਾਇਰੀ)- ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਲ ਇੰਡੀਆ ਹਿੰਦੂ ਵੈਲਫੇਅਰ ਕਮੇਟੀ ਦੀ ਸਰਪ੍ਰਸਤੀ ਹੇਠ ਮਾਤਾ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਤੋਂ 47ਵਾਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਸੜਕ ਮਾਰਗ ਰਾਹੀਂ ਚਿੰਤਪੁਰਨੀ ਅਤੇ ਫਿਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਜਗਰਾਓ, ਮੋਗਾ ਰਾਹੀਂ ਹੁੰਦਾ ਹੋਇਆ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਵਿਖੇ 4 ਅਗਸਤ 2023 ਨੂੰ ਪੁੱਜ ਰਹੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਮਿਤੀ 31 ਜੁਲਾਈ 2023 ਸ਼ਾਮ ਤੋਂ ਕੋਟਕਪੂਰਾ ਵਿਖੇ ਧਾਰਮਿਕ ਸਮਾਗਮ/ਸ਼ੋਭਾ ਯਾਤਰਾਵਾਂ/ਇਨਾਮ ਵੰਡ ਸਮਾਰੋਹ/ਕੀਰਤਨ ਸ਼ੁਰੂ ਹੋ ਜਾਣਗੇ ਜੋ ਕਿ ਮਿਤੀ 16 ਅਗਸਤ 2023 ਨੂੰ ਖਤਮ ਹੋਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਪ੍ਰਧਾਨ ਆਲ ਇੰਡੀਆਂ ਹਿੰਦੂ ਵੈਲਫੇਅਰ ਕਮੇਟੀ ਸ੍ਰੀ ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਸ਼ੋਭਾ ਯਾਤਰਾ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਮਿਤੀ 5 ਅਗਸਤ ਅਤੇ 7 ਅਗਸਤ 2023 ਨੂੰ ਸ਼ੋਭਾ ਯਾਤਰਾ ਕੋਟਕਪੂਰਾ ਵਿਖੇ ਕੱਢੀ ਜਾਵੇਗੀ ਜਿਸ ਵਿੱਚ ਹਾਥੀ, ਘੋੜੇ, ਰੱਥ, ਝਾਕੀਆਂ ਆਦਿ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮਿਤੀ 16 ਅਗਸਤ ਤੱਕ ਧਾਰਮਿਕ ਸਮਾਰੋਹ ਚੱਲਦੇ ਰਹਿਣਗੇ। ਉਨ੍ਹਾਂ ਆਮ ਲੋਕਾਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।