ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਉਦੇ ਯੋਜਨਾ ਤਹਿਤ ਸਕਿੱਲ ਪ੍ਰੋਗਰਾਮ ਕੀਤੇ ਜਾ ਰਹੇ ਹਨ ਸ਼ੁਰੂ
ਫਰੀਦਕੋਟ, 11 ਅਗਸਤ (ਪੰਜਾਬ ਡਾਇਰੀ)- ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੇ ਯੋਜਨਾ ਤਹਿਤ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਅਤੇ ਆਰਥਿਕ ਖੁਸ਼ਹਾਲੀ ਲਈ ਸਕਿੱਲ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ । ਇਹ ਜਾਣਕਾਰੀ ਜਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਫੀਲਡ ਟੈਕਨੀਸ਼ਅਨ ਅੰਦਰ ਹੋਮ ਆਪਲਾਇਸ ਦੀ ਟ੍ਰੇਨਿੰਗ ਸਟੇਟ ਬੈਂਕ ਆਫ ਇੰਡੀਆਂ ਦੀ ਬੈਂਕ ਸਾਈਡ ਫਰੀਦਕੋਟ ਰੋਡ ਸਾਦਿਕ ਵਿਖੇ ਅਤੇ ਮੈਨੂਅਲ ਮੈਟਲ ਆਰਕ ਵੈਲਡਿੰਗ ਦੀ ਟ੍ਰੇਨਿੰਗ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ ਮੱਲਣ ਰੋਡ, ਪਿੰਡ ਰਾਮੇਆਣਾ ਤਹਿਸੀਲ ਜੈਤੋਂ ਜਿਲ੍ਹਾ ਫਰੀਦਕੋਟ ਵਿਖੇ ਦਿੱਤੀ ਜਾਵੇਗੀ ।
ਉਨ੍ਹਾਂ ਕਿਹਾ ਕਿ ਮੈਨੂਅਲ ਮੈਨੂਅਲ ਮੈਟਲ ਆਰਕ ਵੈਲਡਿੰਗ (ਵੈਲਡਰ) ਲਈ ਕੋਰਸ ਲਈ ਯੋਗਤਾ 8ਵੀਂ ਪਾਸ ਹੈ ਅਤੇ ਕੁੱਲ ਸੀਟਾਂ 120 ਹਨ। ਇਸੇ ਤਰ੍ਹਾਂ ਫੀਲਡ ਟੈਕਨੀਸ਼ਅਨ ਅਦਰ ਹੋਮ ਆਪਲਾਇਸ ਲਈ ਯੋਗਤਾ 8ਵੀਂ ਪਾਸ ਹੈ ਅਤੇ ਕੁੱਲ 120 ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਮੁਫਤ ਟ੍ਰੇਨਿੰਗ ਅਤੇ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ । ਸਫਲ ਵਿਦਿਆਰਥੀਆਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਟੀਫਿਕੇਟ ਦਿੱਤੇ ਜਾਣਗੇ। ਟ੍ਰੇਨਿੰਗ ਪ੍ਰਾਪਤ ਉਮੀਦਵਾਰਾਂ ਨੂੰ ਸਵੈ ਰੁਜਗਾਰ ਸ਼ੁਰੂ ਕਰਨ ਜਾਂ ਪਲੇਸਮੈਂਟ ਲਈ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਕਰਵਾਉਣ ਲਈ ਵਿਦਿਆਰਥੀ ਆਪਣਾ ਆਧਾਰ ਕਾਰਡ ਸਾਰੇ ਅਸਲ ਫਾਰਮ ਅਤੇ 4 ਰੰਗਦਾਰ ਫੋਟੋਆਂ ਲੈ ਕੇ ਆਉਣ।ਟ੍ਰੇਨਿੰਗ ਕੇਵਲ ਅਨੁਸੂਚਿਤ ਜਾਤੀ ਦੇ ਯੋਗ ਅਤੇ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਅਤੇ ਮੁਫਤ ਆਰਜੀ ਫਾਰਮ ਲੈਣ ਲਈ ਦਫਤਰ ਜਿਲ੍ਹਾ ਸਮਾਜਿਕ ਨਿਆਂ ਅਧਿਕਾਰ ਅਫਸਰ,ਡਾ.ਬੀ.ਆਰ ਅੰਬੇਡਕਰ ਭਵਨ ਰੇਲਵੇ ਰੋਡ ਫਰੀਦਕੋਟ ਜਾਂ ਗੁਰੂ ਕ੍ਰਿਪਾ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਸਾਦਿਕ ਸਟੇਟ ਬੈਂਕ ਆਫ ਇੰਡੀਆ ਦੀ ਪੁਰਾਣੀ ਬਿਲਡਿੰਗ ਦੇ ਬੈਕ ਸਾਈਡ ਅਤੇ ਗੁਰੂ ਗੋਬਿੰਦ ਸਿੰਘ ਆਈ.ਟੀ.ਆਈ ਮੱਲਣ ਰੋਡ ਰਾਮੋਆਣਾ ਤਹਿਸੀਲ ਜੈਤੋਂ ਜਿਲ੍ਹਾ ਫਰੀਦਕੋਟ ਨਾਲ ਮੋਬਾਇਲ ਨੰਬਰ 98158-98158,95925-55978, ਈ.ਮੇਲ ਆਈ.ਡੀ bci.jbd@gmail.com, tpgurukirpa@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ ।