ਖਤਰੇ ਦੇ ਨਿਸ਼ਾਨ ਨੇੜੇ ਪੁੱਜਾ ਭਾਖੜਾ ਡੈਮ ਦਾ ਪਾਣੀ, ਮੁੜ ਖੋਲ੍ਹੇ ਗੇਟ
ਚੰਡੀਗੜ੍ਹ, 14 ਅਗਸਤ (ਨਿਊਜ 18)- ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਦੇ ਪੱਧਰ ਦੇ ਚੱਲਦਿਆਂ ਅੱਜ ਡੈਮ ਤੋਂ ਵਾਧੂ ਪਾਣੀ ਛੱਡਿਆ ਜਾ ਰਿਹਾ ਹੈ।ਬੀ.ਬੀ.ਐਮ.ਬੀ.ਪ੍ਰਸ਼ਾਸਨ ਵੱਲੋਂ ਭਾਖੜਾ ਡੈਮ ਦੇ ਫਲੱਡ ਗੇਟ ਨੂੰ ਕੁੱਝ ਸਮੇਂ ਲਈ 1 ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਝੀਲ ਵਿੱਚ 71000 ਪਾਣੀ ਦੀ ਆਮਦ ਸਬੰਧੀ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ।
ਅੱਜ ਸਵੇਰੇ ਪਾਣੀ ਦਾ ਲੈਵਲ 1671.27 ਮਾਪਿਆ ਗਿਆ। ਬੀਬੀਐਮਬੀ ਵਾਟਰ ਰੈਗੂਲੇਸ਼ਨ ਦੇ ਡਿਜ਼ਾਇਨ ਇੰਜੀਨੀਅਰ ਵੱਲੋਂ ਜਾਰੀ ਕੀਤੀ ਗਈ ਚਿੱਠੀ ਦੇ ਅਨੁਸਾਰ ਸਤਲੁਜ ਦਰਿਆ ਵਿਚ ਨੰਗਲ ਡੈਮ ਰਾਹੀਂ 27500 ਕਿਉਸਿਕ ਪਾਣੀ ਛੱਡਿਆ ਜਾਵੇਗਾ, ਪਹਿਲਾਂ ਇਹ ਪਾਣੀ 19400 ਕਿਊਸਿਕ ਸੀ, ਹੁਣ ਸਤਲੁਜ ਦਰਿਆ ਵਿਚ ਪਾਣੀ ਦੀ ਮਾਤਰਾ ਵਧਾਈ ਜਾ ਰਹੀ ਹੈ।8100 ਕਿਉਸਿਕ ਪਾਣੀ ਅੱਜ ਸਤਲੁਜ ਦਰਿਆ ਵਿਚ ਵਧਾਇਆ ਜਾ ਰਿਹਾ ਹੈ। ਭਾਖੜਾ ਡੈਮ ਤੋਂ ਪਹਿਲਾਂ 42000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਤੇ ਅੱਜ ਤੋਂ ਇਹ ਵਧਾ ਕੇ ਲਗਭਗ 50000 ਕੀਉਸਿਕ ਕੀਤਾ ਜਾ ਰਿਹਾ ਹੈ।ਦੱਸਣਯੋਗ ਹੈ ਕਿ ਨੰਗਲ ਡੈਮ ਤੋਂ ਨਿਕਲਣ ਵਾਲੀਆਂ ਦੋਵੇਂ ਨਹਿਰਾਂ ਵਿੱਚ ਪਹਿਲਾਂ ਹੀ 22500 ਕਿਉਸਿਕ਼ ਪਾਣੀ ਛੱਡਿਆ ਜਾ ਰਿਹਾ ਹੈ।