ਸਭਿਆਚਾਰਕ ਖੇਤਰ ਚ ਸੰਦਲੀ ਪੈੜਾਂ ਪਾ ਗਿਆ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋਂ ਕੰਪੀਤੇਲੋ ਮਾਨਤੋਵਾ ਚ ਕਰਵਾਇਆ ‘ਤੀਆਂ ਦਾ ਮੇਲਾ ”
ਰੋਮ (ਇਟਲੀ), 17 ਅਗਸਤ (ਟੇਕ ਚੰਦ ਜਗਤਪੁਰ ਇਟਲੀ)- ਸਮਾਜ ਦੇ ਹਰ ਪਹਿਲੂ ਤੋ ਸੇਵਾ ਹਿਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਪੱਤਰਕਾਰ ਟੇਕਚੰਦ ਜਗਤਪੁਰ ਦੀ ਸਰਪ੍ਰਸਤੀ ਹੇਠ ਇਟਲੀ ਦੇ ਜਿਲਾ ਮਾਨਤੋਵਾ ਚ ਪੈਂਦੇ ਪਿੰਡ ਕੰਪੀਤੇਲੋ ਵਿਖੇ ਦੂਸਰਾ ਤੀਆਂ ਦਾ ਮੇਲਾ ਕੰਪੀਤੈਲੋ ਨਿਵਾਸੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ ।
ਮੇਲੇ ਦਾ ਉਦਘਾਟਨ ਸੁਰਿੰਦਰ ਕੌਰ ਮਿਆਣੀ ਨੇ ਕੀਤਾ। ਇਟਲੀ ਚ ਮੰਚ ਸੰਚਾਲਕ ਵਜੋ ਨਾਮਣਾ ਖੱਟ ਰਹੀ ਬਲਜੀਤ ਕੁਮਾਰੀ ਨੇ ਕਿਹਾ ਕਿ ਜਿਥੇ ਇਹ ਮੇਲੇ ਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ, ਉਥੇ ਭਾਈਚਾਰਕ ਸਾਂਝ, ਪੰਜਾਬੀ ਵਿਰਸੇ ਅਤੇ ਵਿਰਾਸਤ ਨੂੰ ਪ੍ਰਫੁਲਿੱਤ ਕਰਨ ਹਿੱਤ ਆਪਣਾ ਵਿਲੱਖਣ ਯੋਗਦਾਨ ਪਾਉਂਦੇ ਹਨ, ਟਰੱਸਟ ਵਲੋ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ।
ਇਸ ਮੇਲੇ ਵਿੱਚ ਦਰਸ਼ਕਾ ਨੇ ਮੇਲੇ ਦਾ ਖੂਬ ਅਨੰਦ ਮਾਣਿਆ।ਪੰਜਾਬ ਦੀਆਂ ਮਾਣਮੱਤੀਆਂ ਮੁਟਿਆਰਾਂ ਨੇ ਇਸ ਮੇਲੇ ਵਿੱਚ ਗਿੱਧਾ ,ਭੰਗੜਾ,ਲੋਕ- ਬੋਲੀਆਂ ਉਤੇ ਵੱਖ ਵੱਖ ਗੀਤਾਂ ਤੇ ਡਾਂਸ ਤੇ ਕੋਰੀੳਗਰਾਫੀ ਕਰਕੇ ਦਰਸ਼ਕਾਂ ਦੇਮਨ ਮੋਹੇ। ਮਿਸ ਪੰਜਾਬਣ ਮੁਕਾਬਲੇ ਵਿਚ ਵੀ ਮੁਟਿਆਰਾਂ ਨੇ ਵਧ ਚੜ੍ਹ ਕੇ ਭਾਗ ਲਿਆ।
ਬਲਜੀਤ ਕੁਮਾਰੀ,ਹਰਸਿਮਰਤ ਕੌਰ ਅਤੇ ਸੁਖਵਿੰਦਰ ਕੌਰ ਦਾ ਟਰੱਸਟ ਵਲੋ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਿੰਘ,ਐਡ ਕੌਰ ਵਲੋ ਵੀ ਵਿਸ਼ੇਸ਼ ਗਿਫਟ ਦਿਤੇ ਗਏ। ਮੇਲਾ ਪ੍ਰਬੰਧਕ ਮਨਜੀਤ ਕੌਰ ਜਗਤਪੁਰ, ਅਮਨਦੀਪ ਕੌਰ ਵਿਰਕ, ਪਰਮਿੰਦਰ ਕੌਰ ਜਗਤਪੁਰ, ਕਿਰਨ ਬਾਲਾ,ਮਨਜਿੰਦਰ ਕੌਰ, ਮਨੀਸ਼ਾ,ਸੰਤੋਸ਼ ਕੁਮਾਰੀ,ਮਨਪ੍ਰੀਤ ਕੌਰ ਨੇ ਮੇਲੇ ਵਿੱਚ ਪੁਹੰਚੇ ਸਾਰਿਆਂ ਦਾ ਤਹਿਦਿਲੋ ਧੰਨਵਾਦ ਕਰਦਿਆ ਕਿਹਾ ਮੇਲੇ ਸਾਰਿਆ ਦੇ ਸਹਿਯੋਗ ਨਾਲ ਹੀ ਕਾਮਜਾਬ ਹੁੰਦੇ ਹਨ।
ਇਸ ਮੇਲੇ ਨੂੰ ਯਾਦਗਾਰੀ ਬਣਾਉਣ ਵਿੱਚ ਸਤਨਾਮ ਸਿੰਘ, ਅਮਰੀਕ ਸਿੰਘ, ਗੁਰਿੰਦਰ ਸਿੰਘ ਚੈੜੀਆਂ, ਰਵਿੰਦਰ ਲਾਡੀ, ਚਮਨ ਲਾਲ, ਨਵਦੀਪ ਸਿੰਘ ,ਕੁਲਵਿੰਦਰ ਸੁੰਨੜ ਅਤੇ ਪੱਤਰਕਾਰ ਭਾਈ ਚਾਰੇ ਦਾ ਵਿਸ਼ੇਸ਼ ਯੋਗਦਾਨ ਰਿਹਾ।