ਪ੍ਰਕਾਸ਼ ਰਾਜ ਨੇ ਚੰਦਰਯਾਨ-3 ਦਾ ਉਡਾਇਆ ਮਜ਼ਾਕ! ਫਿਲਮਾਂ ਦੇ ਖਲਨਾਇਕ ਨੂੰ ਯੂਜ਼ਰਸ ਬੋਲੇ- ਤੁਹਾਡੇ ਹਾਲਾਤ ਦੇਖ ਹੋਇਆ ਦੁੱਖ..
ਨਵੀਂ ਦਿੱਲੀ, 21 ਅਗਸਤ (ਏਬੀਪੀ ਨਿਊਜ ਸਾਂਝਾ)- ਸਾਉਥ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਖਲਨਾਇਕ ਪ੍ਰਕਾਸ਼ ਰਾਜ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਹਨ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਆਪਣੇ ਬੇਬਾਕ ਬਿਆਨਾਂ ਲਈ ਵੀ ਜਾਣੇ ਜਾਂਦੇ ਹਨ।
ਹਾਲ ਹੀ ‘ਚ ਸੋਸ਼ਲ ਮੀਡੀਆ ਦੇ ਪਾੱਪੁਲਰ ਪਲੇਟਫਾਰਮ ‘X’ ‘ਤੇ ਪ੍ਰਕਾਸ਼ ਰਾਜ ਦਾ ਇੱਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਟਵੀਟ ਨੂੰ ਲੈ ਕੇ ਅਦਾਕਾਰ ਬੁਰੀ ਤਰ੍ਹਾਂ ਫਸ ਗਿਆ ਹੈ ਅਤੇ ਉਨ੍ਹਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਚੰਦਰਯਾਨ 3 ਦਾ ਮਜ਼ਾਕ ਉਡਾਉਣ ਕਾਰਨ ਅਦਾਕਾਰ ਲਗਾਤਾਰ ਟ੍ਰੋਲ ਹੋ ਰਿਹਾ ਹੈ।
ਪ੍ਰਕਾਸ਼ ਰਾਜ ਨੇ ਸਾਂਝੀ ਕੀਤੀ ਤਸਵੀਰ
ਤੁਹਾਨੂੰ ਦੱਸ ਦੇਈਏ ਕਿ ਜਿੱਥੇ ਦੇਸ਼ ਭਰ ਦੇ ਲੋਕ ਚੰਦਰਯਾਨ 3 ਨੂੰ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ, ਉੱਥੇ ਹੀ ਕੁਝ ਲੋਕ ਇਸ ਦਾ ਮਜ਼ਾਕ ਵੀ ਉਡਾ ਰਹੇ ਹਨ। ਉਨ੍ਹਾਂ ਵਿੱਚ ਅਦਾਕਾਰ ਪ੍ਰਕਾਸ਼ ਰਾਜ ਵੀ ਸ਼ਾਮਿਲ ਹੋ ਗਏ ਹਨ। ਦਰਅਸਲ, ਪ੍ਰਕਾਸ਼ ਰਾਜ ਨੇ ਆਪਣੀ ਪੋਸਟ ‘ਚ ਲਿਖਦੇ ਹੋਏ ਕਿਹਾ, ਚੰਦਰਯਾਨ-3 ਦੀ ਪਹਿਲੀ ਝਲਕ। ਇਸ ਪੋਸਟ ਦੇ ਨਾਲ ਹੀ ਪ੍ਰਕਾਸ਼ ਰਾਜ ਨੇ ਚੰਦਰਮਾ ਮਿਸ਼ਨ ਬਾਰੇ ਇੱਕ ਮਜ਼ਾਕੀਆ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਲੋਕ ਬੁਰੀ ਤਰ੍ਹਾਂ ਭੜਕ ਉੱਠੇ।
BREAKING NEWS:-
First picture coming from the Moon by #VikramLander Wowww #justasking pic.twitter.com/RNy7zmSp3GAdvertisement— Prakash Raj (@prakashraaj) August 20, 2023
ਜਾਣੋ ਕੀ ਬੋਲੇ ਟ੍ਰੋਲਰਸ
ਪ੍ਰਕਾਸ਼ ਰਾਜ ਦੀ ਇਸ ਹਰਕਤ ਉੱਪਰ ਯੂਜ਼ਰਸ ਵੱਲੋਂ ਲਗਾਤਾਰ ਇਤਰਾਜ਼ ਜਤਾਇਆ ਜਾ ਰਿਹਾ ਹੈ। ਇੱਕ ਵਿਅਕਤੀ ਨੇ ਪ੍ਰਕਾਸ਼ ਰਾਜ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਅਜਿਹਾ ਕਰਕੇ ਤੁਸੀਂ ਕਿਸੇ ਇੱਕ ਪਾਰਟੀ ਵਿਸ਼ੇਸ਼ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਕਰ ਰਹੇ ਹੋ। ਇੱਕ ਹੋਰ ਵਿਅਕਤੀ ਨੇ ਲਿਖਦੇ ਹੋਏ ਕਿਹਾ, ਇੱਕ ਵਿਅਕਤੀ ਨੂੰ ਨਫ਼ਰਤ ਕਰਨ ਅਤੇ ਕਿਸੇ ਦੇ ਦੇਸ਼ ਨੂੰ ਨਫ਼ਰਤ ਕਰਨ ਵਿੱਚ ਬਹੁਤ ਅੰਤਰ ਹੈ। ਤੁਹਾਡੀ ਹਾਲਤ ਦੇਖ ਕੇ ਅਫ਼ਸੋਸ ਹੋਇਆ।